ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਲਈ ਟ੍ਰੇਨਿੰਗ ’ਤੇ ਜਾਗਰੂਕਤਾ ਕੈਂਪ ਲਾਇਆ
Saturday, Mar 30, 2019 - 04:16 AM (IST)
ਹੁਸ਼ਿਆਰਪੁਰ (ਰੱਤੀ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂੰ ਸੂਦ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਦੀ ਅਗਵਾਈ ’ਚ ਜ਼ਿਲੇ ਅੰਦਰ ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਲਈ ਇਕ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸੇਵਾ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਖਾਣ- ਪੀਣ ਦੀਆਂ ਵਸਤੂਆਂ ਨਾਲ ਸਬੰਧਤ ਕਾਰੋਬਾਰ ਕਰਨ ਵਾਲਿਆਂ ਨੂੰ ਫੂਡ ਸੇਫਟੀ ਤੇ ਸਟੈਂਡਰਡ ਬਾਰੇ ਜਾਗਰੂਕ ਕਰਨਾ ਹੈ। ਇਹ ਕੈਂਪ ਅੰਬਿਕਾ ਕਾਰਡ ਸੰਸਥਾ ਅੰਮ੍ਰਿਤਸਰ ਵਲੋਂ ਲਾਇਆ ਜਾ ਰਿਹਾ ਹੈ, ਜੋ ਹਲਵਾਈਆਂ, ਕਰਿਆਨੇ ਵਾਲੇ, ਢਾਬੇ, ਦੁੱਧ ਵਿਕਰੇਤਾ ਤੇ ਹੋਰ ਦੁਕਾਨਦਾਰਾਂ ਨੂੰ ਜਾਗਰੂਕ ਕਰਨਗੇ ਤੇ ਸਿਖਲਾਈ ਸਰਟੀਫਿਕੇਟ ਟੋਪੀਆਂ ਤੇ ਦਸਤਾਨੇ ਵੀ ਦਿੱਤੇ ਜਾਣਗੇ । ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕਾਰੀਗਰਾਂ ਤੇ ਕਾਰਖਾਨਿਆਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਟੇ ਜੋ ਗ੍ਰਾਹਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਸਾਫ-ਸੁਥਰਾ ਥਾਣਾ ਦਿੱਤਾ ਜਾਵੇ । ਇਸ ਮੌਕੇ ਵੱਖ-ਵੱਖ ਹਲਵਾਈ ਤੇ ਹੋਰ ਦੁਕਾਨਦਾਰਾਂ ਤੋਂ ਇਲਾਵਾ ਫੂਡ ਅਫ਼ਸਰ ਰਮਨ ਵਿਰਦੀ ਤੇ ਨਰੇਸ਼ ਕੁਮਾਰ ਵੀ ਹਾਜ਼ਰ ਸਨ।
