ਪਾਰਸ ਸਚਦੇਵਾ ਮਿਸਟਰ ਤੇ ਨਿਸ਼ਠਾ ਬਹਿਲ ਚੁਣੀ ਮਿਸ ਫੇਅਰਵੈੱਲ

03/26/2019 4:47:06 AM

ਹੁਸ਼ਿਆਰਪੁਰ (ਪੰਡਿਤ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ’ਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਸਤਵਿੰਦਰ ਕੌਰ ਦੀ ਅਗਵਾਈ ’ਚ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਤੋਂ ਬਾਅਦ ਸਟਾਫ ਤੇ ਵਿਦਿਆਰਥੀਆਂ ਨੇ ਮਿਲ ਕੇ ਕੇਕ ਕੱਟਿਆ। ਰੰਗਾਰੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਭੰਗਡ਼ਾ, ਗਿੱਧਾ ਤੇ ਗੀਤ ਪੇਸ਼ ਕਰਕੇ ਸਮਾਂ ਬੰਨ੍ਹਿਆ। ਇਸ ਦੌਰਾਨ ਮਿਸਟਰ ਤੇ ਮਿਸ ਫੇਅਰਵੈੱਲ ਦੀ ਚੋਣ ਕਰਨ ਲਈ ਮਾਡਲਿੰਗ, ਟੇਲੈਂਟ ਹੰਟ ਅਤੇ ਪ੍ਰਸ਼ਨ-ਉੱਤਰ ਤਿੰਨ ਰਾਊਂਡ ਦਾ ਇਕ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਪਾਰਸ ਸਚਦੇਵਾ ਨੂੰ ਮਿਸਟਰ ਤੇ ਨਿਸ਼ਠਾ ਬਹਿਲ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ। ਵੈੱਲਕਮ ਸਪੀਚ ’ਚ ਆਸ਼ਰੀਵਾਦ ਦਿੰਦਿਆਂ ਡਾਇਰੈਕਟਰ ਸਾਹਨੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਪ੍ਰੋਗਰਾਮ ਦੇ ਅੰਤ ’ਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਗਵਾਈ ਦਾ ਪ੍ਰਤੀਕ ਝੰਡਾ ਸੌਂਪਦਿਆਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਵਫ਼ਦਾਰੀ ਨਾਲ ਨਿਭਾਉਣ ਦਾ ਪ੍ਰਣ ਕਰਵਾਇਆ। ਪੋ੍ਰਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਕੂਲ ਸਟਾਫ ਨੇ ਸਹਿਯੋਗ ਦਿੱਤਾ।

Related News