ਮਿਨਰਵਾ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਸੀ.ਆਰ.ਪੀ.ਐੱਫ. ਜਵਾਨਾਂ ਨੂੰ ਕੀਤਾ ਸਲਿਊਟ

Friday, Mar 01, 2019 - 04:30 AM (IST)

ਮਿਨਰਵਾ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਸੀ.ਆਰ.ਪੀ.ਐੱਫ. ਜਵਾਨਾਂ ਨੂੰ ਕੀਤਾ ਸਲਿਊਟ
ਹੁਸ਼ਿਆਰਪੁਰ (ਜਸਵੀਰ)-ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ 44 ਸੈਨਿਕਾਂ ਨੂੰ ਮਿਨਰਵਾ ਫੁੱਟਬਾਲ ਟੀਮ ਦੇ ਖਿਡਾਰੀਆਂ ਅਤੇ ਕੋਚਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਕਰਤਾਰ ਸਟੇਡੀਅਮ ਪਿੰਡ ਖੇਡ਼ਾ ਵਿਖੇ ਚੱਲ ਰਹੇ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਖੇਡਣ ਆਈ ਮਿਨਰਵਾ ਫੁੱਟਬਾਲ ਟੀਮ ਦਾ ਮੈਚ ਸੀ.ਆਰ.ਪੀ.ਐੱਫ. ਜਲੰਧਰ ਨਾਲ ਸੀ। ਟੀਮ ਦੇ ਖਿਡਾਰੀਆਂ ਅਤੇ ਕੋਚਾਂ ਨੇ ਮੈਚ ਤੋਂ ਪਹਿਲਾਂ ਸ਼ਹੀਦ ਹੋਏ 44 ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਮੈਚ ਸ਼ੁਰੂ ਹੋਣ ਵੇਲੇ ਸੀ.ਆਰ.ਪੀ.ਐੱਫ. ਜਲੰਧਰ ਦੇ ਖਿਡਾਰੀਆਂ ਸਲਿਊਟ ਕੀਤਾ ਅਤੇ ਕਿਹਾ ਕਿ ਸਾਰੇ ਭਾਰਤ ਨੂੰ ਤੁਹਾਡੇ ’ਤੇ ਮਾਣ ਹੈ ਅਤੇ ਸਾਰਾ ਹੀ ਭਾਰਤ ਤੁਹਾਡੇੇ ਨਾਲ ਹੈ। ਇਸ ਮੌਕੇ ਜਿੰਨੇ ਵੀ ਖੇਡ ਪ੍ਰੇਮੀ ਮੈਚ ਦੇਖਣ ਆਏ ਹੋਏ ਸੀ, ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸਾਰਿਆਂ ਨੇ ਹੀ ਮਿਨਰਵਾ ਫੁੱਟਬਾਲ ਟੀਮ ਦਾ ਇਸ ਕੀਤੇ ਗਏ ਕਾਰਜ ਲਈ ਸ਼ਲਾਘਾ ਕੀਤੀ।

Related News