ਪਹਿਲੀ ਹਾਫ ਮੈਰੇਥਨ ’ਚ ਖਿਡਾਰੀਆਂ ਲਿਆ ਵਧ-ਚਡ਼੍ਹ ਕੇ ਲਿਆ ਹਿੱਸਾ

Friday, Mar 01, 2019 - 04:29 AM (IST)

ਪਹਿਲੀ ਹਾਫ ਮੈਰੇਥਨ ’ਚ ਖਿਡਾਰੀਆਂ ਲਿਆ ਵਧ-ਚਡ਼੍ਹ ਕੇ ਲਿਆ ਹਿੱਸਾ
ਹੁਸ਼ਿਆਰਪੁਰ (ਰੱਤੀ)-ਸਪੋਰਟਸ ਕਲੱਬ ਚੱਕ ਨੂਰ ਅਲੀ ਵੱਲੋਂ ਨੌਜਵਾਨਾਂ ਅੰਦਰ ਖੇਡ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਪਹਿਲੀ ਹਾਫ਼ ਮੈਰੇਥਨ 10 ਕਿਲੋਮੀਟਰ ਤੇ 1 ਕਿਲੋਮੀਟਰ ਦਾ ਆਯੋਜਨ ਕੀਤਾ ਗਿਆ ਜਿਸ ’ਚ ਬਲਰਾਮ ਪਰਾਸ਼ਰ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ ਤੇ ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਇਹੋ ਜਿਹੇ ਆਯੋਜਨਾਂ ਨਾਲ ਜਿਥੇ ਨੌਜਵਾਨਾਂ ਅੰਦਰ ਖੇਡ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਹੀ ਨੌਜਵਾਨ ਪੀਡ਼੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਵੀ ਰਹਿ ਸਕਦੀ ਹੈ। ਉਨ੍ਹਾਂ ਕਿਹਾ ਹੀ ਆਯੋਜਕ ਕਲੱਬ ਦੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੈਰੇਥਨ ’ਚ ਹਰ ਉਮਰ ਦੇ ਖਿਡਾਰੀ ਨੇ ਹਿੱਸਾ ਲਿਆ। ਆਯੋਜਕਾਂ ਨੀਰਜ ਡਡਵਾਲ, ਸੁਧੀਰ ਸਿੰਘ, ਬਾਵਾ ਰਾਮ, ਰਘੁਵੀਰ ਤੇ ਹੋਰਨਾਂ ਦੱਸਿਆ ਕਿ ਮੈਰੇਥਨ ’ਚ ਹਿੱਸਾ ਲੈਣ ਲਈ ਖਿਡਾਰੀਆਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਨੌਜਵਾਨ ਲਡ਼ਕੇ-ਲਡ਼ਕੀਆਂ ਤੋਂ ਇਲਾਵਾ ਬਜ਼ੁਰਗਾਂ ਨੇ ਵੀ ਇਸ ’ਚ ਹਿੱਸਾ ਲਿਆ। 10 ਕਿਲੋਮੀਟਰ ’ਚ 80 ਤੇ 1 ਕਿਲੋਮੀਟਰ ’ਚ 30 ਖਿਡਾਰੀਆਂ ਨੇ ਹਿੱਸਾ ਲਿਆ। 10 ਕਿਲੋਮੀਟਰ ’ਚ ਲਡ਼ਕਿਆਂ ’ਚ ਦੀਪਕ ਕੁਮਾਰ ਨੇ ਪਹਿਲਾਂ, ਬਲਿਸਟਰ ਨੇ ਦੂਜਾ ਤੇ ਵਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਇਨ੍ਹਾਂ ਨੂੰ ਕ੍ਰਮਵਾਰ 7100, 5100 ਤੇ 3100 ਰੁਪਏ ਇਨਾਮ ਵਜੋਂ ਦਿੱਤੇ ਗਏ। 10 ਕਿਲੋਮੀਟਰ ’ਚ ਲਡ਼ਕੀਆਂ ’ਚ ਸੀਮਾ ਦੇਵੀ ਨੇ ਪਹਿਲਾਂ, ਗੁਰਜੋਤ ਕੌਰ ਨੇ ਦੂਜਾ ਤੇ ਅਨਾਮਿਕਾ ਤੇ ਦਲਜੀਤ ਕੌਰ ਨੇ ਤੀਜਾ ਸਥਾਨ ਹਾਸਲ ਕਰ ਕੇ ਕ੍ਰਮਵਾਰ 3100, 2100 ਤੇ 1100 ਰੁਪਏ ਇਨਾਮ ਵਜੋਂ ਪ੍ਰਾਪਤ ਕੀਤੇ। 1 ਕਿਲੋਮੀਟਰ ’ਚ ਪਰਮਵੀਰ ਪਹਿਲੇ, ਅੰਕਿਤ ਦੂਜੇ ਤੇ ਸ਼੍ਰੀਚੰਦ ਤੀਜੇ ਸਥਾਨ ’ਤੇ ਰਹੇ। ਇਨ੍ਹਾਂ ਸਮੇਤ ਕੁਲ 23 ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ । 72 ਸਾਲ ਦੇ ਦਸੌਂਧੀ ਰਾਮ ਤੇ 45 ਸਾਲ ਦੇ ਅਮਨ ਧੂਤ ਨੇ ਵੀ ਮੈਰੇਥਨ ਕੰਪਲੀਟ ਕੀਤੀ। ਉਨ੍ਹਾਂ ਨੂੰ ਵੀ ਸਨਮਾਨਤ ਕੀਤਾ ਗਿਆ। ਆਯੋਜਕ ਕਲੱਬ ਵੱਲੋਂ ਮੁੱਖ ਮਹਿਮਾਨ ਦਾ ਸਹਿਯੋਗ ਕਰਨ ਤੇ ਧੰਨਵਾਦ ਕੀਤਾ ਗਿਆ।

Related News