ਬੀ. ਕਾਮ. ਸਮੈਸਟਰ ਛੇਵਾਂ ਦੇ ਵਿਦਿਆਥੀਆਂ ਵੱਲੋਂ ਐਕਸਿਸ ਬੈਂਕ ਦਾ ਦੌਰਾ
Thursday, Feb 14, 2019 - 04:59 AM (IST)
ਹੁਸ਼ਿਆਰਪੁਰ (ਸੰਜੇ ਰੰਜਨ)-ਗੁਰੁੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦਸੂਹਾ ਦੇ ਬੀ. ਕਾਮ. ਸਮੈਸਟਰ ਛੇਵਾਂ ਦੇ 41 ਵਿਦਿਆਰਥੀ ਦਸੂਹਾ ਦੀ ਐਕਸਿਸ ਬੈਂਕ ਵਿਚ ਜਾਣਕਾਰੀ ਹਾਸਲ ਕਰਨ ਲਈ ਪਹੁੰਚੇ। ਵਿਦਿਆਰਥੀਆਂ ਦੇ ਇਸ ਦੌਰੇ ਦਾ ਮੁੱਖ ਉਦੇਸ਼ ਬੈਂਕ ਅੰਦਰ ਹੁੰਦੇ ਕੰਮਕਾਜ ਸਬੰਧੀ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਜਿਵੇਂ ਬੈਂਕਿੰਗ, ਏ. ਟੀ. ਐੱਮ. ਮਸ਼ੀਨ ਦੀ ਵੱਖ-ਵੱਖ ਪ੍ਰਕਾਰ ਨਾਲ ਵਰਤੋਂ, ਪੈਸੇ ਜਮ੍ਹਾ ਕਰਵਾਉਣ ਅਤੇ ਕਢਵਾਉਣ ਦੀ ਵਿਉਂਤ ਅਤੇ ਅਕਾਊਂਟ ਦੀ ਸੁੱਰਖਿਆ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਸੀ। ਬੈਂਕ ਮੈਨੇਜਰ ਗੁਰਮੀਤ ਸਿੰਘ ਅਤੇ ਸਟਾਫ਼ ਨੇ ਵਿਦਿਆਰਥੀਆਂ ਨੂੰ ਬਡ਼ੇ ਹੀ ਸਲੀਕੇ ਨਾਲ ਹਰ ਪ੍ਰਕਾਰ ਦੀ ਜਾਣਕਾਰੀ ਉਪਲੱਬਧ ਕਰਵਾਈ ਅਤੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰਾਂ ਦੇ ਜਵਾਬ ਬਡ਼ੇ ਹੀ ਸੁਲਝੇ ਢੰਗ ਨਾਲ ਦਿੱਤੇ। ਇਸ ਸਮੁੱਚੀ ਟੀਮ ਦੀ ਅਗਵਾਈ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਰਮਣੀਕ ਕੌਰ ਅਤੇ ਪ੍ਰੋ. ਜਸਵਿੰਦਰ ਕੌਰ ਨੇ ਕੀਤੀ।
