ਪੰਜਾਬ ਪੁਲਸ ਮੁਲਾਜ਼ਮ ''ਤੇ ਲੱਗੇ ਰਿਸ਼ਵਤ ਮੰਗਣ ਦੇ ਦੋਸ਼

Friday, Sep 27, 2019 - 03:42 PM (IST)

ਪੰਜਾਬ ਪੁਲਸ ਮੁਲਾਜ਼ਮ ''ਤੇ ਲੱਗੇ ਰਿਸ਼ਵਤ ਮੰਗਣ ਦੇ ਦੋਸ਼

ਹੁਸ਼ਿਆਰਪੁਰ (ਅਮਰੀਕ) : ਪੰਜਾਬ ਪੁਲਸ ਆਪਣੇ ਕਾਰਨਾਮਿਆਂ ਕਰਕੇ ਆਈ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲਿਆ, ਜਿਥੇ ਇਕ ਵਿਅਕਤੀ ਵਲੋਂ ਪੁਲਸ ਮੁਲਾਜ਼ਮ 'ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਗਿਆ ਹੈ। ਹੁਸ਼ਿਆਰਪੁਰ ਦੇ ਕਮਾਲਪੁਰ ਚੌਕ 'ਚ ਹਰਜੀਤ ਸਿੰਘ ਨਾਂ ਦਾ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਹੁਸ਼ਿਆਰਪੁਰ ਲਈ ਆ ਰਿਹਾ ਸੀ । ਇਸੇ ਦੌਰਾਨ ਰਾਸਤੇ 'ਚ ਇਕ ਪੁਲਸ ਮੁਲਾਜ਼ਮ ਨੇ ਉਸ ਨੂੰ ਰੋਕ ਕੇ ਵਾਹਨ ਦੇ ਪੇਪਰ ਚੈੱਕ ਕਰਵਾਉਣ ਲਈ। ਹਰਜੀਤ ਸਿੰਘ ਕੋਲ ਵਾਹਨ ਦੇ ਪੇਪਰ ਨਹੀਂ ਸਨ ਤਾਂ ਪੁਲਸ ਮੁਲਾਜ਼ਮ ਨੇ ਇਸ ਬਦਲੇ ਉਸ ਕੋਲੋਂ 1000 ਰੁਪਏ ਦੀ ਮੰਗ ਕੀਤੀ ।ਹਰਜੀਤ ਨੇ ਦੱਸਿਆ ਕਿ ਮੁਲਾਜ਼ਮ ਨੇ ਇਕ ਹੋਰ ਬੰਦੇ ਕੋਲੋਂ ਵੀ 200 ਰੁਪਏ ਲੈ ਕੇ ਉਸ ਨੂੰ ਉਥੋਂ ਜਾਣ ਦਿੱਤਾ। 

ਦੂਜੇ ਪਾਸੇ ਜਦੋਂ ਪੁਲਸ ਦੇ ਸੀਨੀਅਰ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਹ ਆਪਣਾ ਪੱਲਾ ਝਾੜਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਏ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।     


author

Baljeet Kaur

Content Editor

Related News