ਦਰਦਨਾਕ ਹਾਦਸਾ ; ਪਤੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਅਮਰੀਕਾ ਤੋਂ ਆਈ ਪਤਨੀ ਦੀ ਵੀ ਗਈ ਜਾਨ
Thursday, Jan 02, 2025 - 11:47 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)- ਪੰਜਾਬ 'ਚ ਇਕ ਬੇਹੱਦ ਦਰਦਨਾਕ ਹਾਦਸਾ ਵਾਪਰ ਜਾਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕਾ ਤੋਂ ਆਪਣੇ ਪਤੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਆਈ ਇਕ ਔਰਤ ਦੀ ਮੌਤ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਭਰਾ ਬਲਵਿੰਦਰ ਸਿੰਘ ਗਰਚਾ ਅਤੇ ਰਿਸ਼ਤੇਦਾਰ ਚਰਨਜੀਤ ਸਿੰਘ ਝੱਜ ਗਹਿਲ ਮਜਾਰੀ ਨੇ ਦੱਸਿਆ ਕਿ ਰਾਜ ਰਾਣੀ ਪਤਨੀ ਸੁਰਿੰਦਰ ਸਿੰਘ ਪਿੰਡ ਗਹਿਲ ਮਜਾਰੀ, ਜੋ ਇਕ ਸਾਲ ਪਹਿਲਾਂ ਸਵਰਗਵਾਸ ਹੋਏ ਆਪਣੇ ਪਤੀ ਸੁਰਿੰਦਰ ਸਿੰਘ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਆਪਣੀਆਂ ਤਿੰਨ ਲੜਕੀਆਂ ਸਮੇਤ ਪੰਜਾਬ ਆਈ ਹੋਈ ਸੀ ਅਤੇ ਆਪਣੇ ਪੇਕੇ ਪਿੰਡ ਗਰਚਾ ਵਿਖੇ ਰਹਿ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬੀਆਂ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜਦੋਂ ਉਹ ਆਪਣੇ ਪਤੀ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਕੁਝ ਦਿਨਾਂ ਬਾਅਦ ਹਿਮਾਚਲ ਵਿਖੇ ਇਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਪਰਿਵਾਰ ਸਮੇਤ ਜਾ ਰਹੀ ਸੀ ਤਾਂ ਮਾਹਿਲਪੁਰ ਨਜ਼ਦੀਕ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਉਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਅਤੇ ਬਾਕੀ ਜ਼ਖ਼ਮੀ ਹੋਏ ਪਰਿਵਾਰਕ ਮੈਂਬਰਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਵਲੋਂ ਆਪਣੇ ਦੋਹਤੇ ਅਤੇ ਭਤੀਜੇ ਦੀ ਲੋਹੜੀ ਵੀ ਪਾਈ ਜਾਣੀ ਸੀ।
ਇਹ ਵੀ ਪੜ੍ਹੋ- ਹੱਡ ਚੀਰਵੀਂ ਠੰਡ 'ਚ ਆਈ ਇਕ ਹੋਰ ਮੰਦਭਾਗੀ ਖ਼ਬਰ ; ਵਿਅਕਤੀ ਦੀ ਚਲੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e