ਹੂਟਰ ਮਾਰ ਕੇ ਗਲੀ ’ਚੋਂ ਨਿਕਲਦਾ ਸੀ ਨੌਜਵਾਨ, ਮਨ੍ਹਾ ਕਰਨ ’ਤੇ ਗੁਆਢੀਆਂ ’ਤੇ ਚੜ੍ਹਾ ਦਿੱਤੀ ਗੱਡੀ
Thursday, Aug 19, 2021 - 05:51 PM (IST)
ਲੁਧਿਆਣਾ (ਰਾਜ) : ਪਿੰਡ ਕੋਹੜਾ ਵਿਚ ਇਕ ਘਰ ਦੇ ਸਾਹਮਣਿਓਂ ਨੌਜਵਾਨ ਆਪਣੀ ਸਵਿਫਟ ਕਾਰ ਵਿਚ ਹੂਟਰ ਮਾਰ ਕੇ ਰੋਜ਼ ਨਿਕਲਾ ਸੀ। ਇਸ ਦੌਰਾਨ ਜਦੋਂ ਗੁਆਂਢੀਆਂ ਨੇ ਸਮਝਾਇਆ ਤਾਂ ਨੌਜਵਾਨ ਆਪਣੇ ਮਾਤਾ-ਪਿਤਾ ਅਤੇ ਹੋਰਨਾ ਰਿਸ਼ਤੇਦਾਰਾਂ ਨੂੰ ਲੈ ਕੇ ਆ ਗਿਆ। ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਵੱਲੋਂ ਨੌਜਵਾਨ ਨੂੰ ਸਮਝਾਉਣ ਦੀ ਬਜਾਏ ਉਲਟਾ ਗੁਆਂਢੀ ਜਨਾਨੀ ਅਤੇ ਉਸ ਦੇ ਬੇਟੇ ਨਾਲ ਕੁੱਟਮਾਰ ਕੀਤੀ ਅਤੇ ਨੌਜਵਾਨ ਨੇ ਜੀਜੇ ਨਾਲ ਮਿਲ ਕੇ ਗੁਆਂਢੀਆਂ ’ਤੇ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਗੁਆਂਢੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਕੇਸ ਵਿਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮੁਲਜ਼ਮ ਨੌਜਵਾਨ ਗੁਰਸਿਮਰਨ ਸਿੰਘ, ਉਸ ਦੇ ਪਿਤਾ ਕੁਲਵਿੰਦਰ ਸਿੰਘ, ਮਾਤਾ ਰੂਬੀ, ਸ਼ਰਣਜੀਤ ਕੌਰ ਅਤੇ ਇਕ ਹੋਰ ਰਿਸ਼ਤੇਦਾਰ ’ਤੇ ਕੁੱਟਮਾਰ ਅਤੇ ਹੋਰਨਾਂ ਧਾਰਾਵਾ ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਉਜਾੜੇ ਪਿਆ ਪਰਿਵਾਰ, ਨਵ-ਵਿਆਹੇ ਜੋੜੇ ਨੇ ਚੁੱਕਿਆ ਖੌਫ਼ਨਾਕ ਕਦਮ
ਪੁਲਸ ਸ਼ਿਕਾਇਤ ਵਿਚ ਪੀੜਤ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਕੋਹੜਾ ਦੇ ਰਹਿਣ ਵਾਲੇ ਹਨ। ਗੁਰਸਿਮਰਨ ਸਿੰਘ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਹੈ। ਉਸ ਕੋਲ ਸਵਿਫਟ ਕਾਰ ਹੈ ਅਤੇ ਕਾਰ ’ਤੇ ਹੁਟਰ ਲਗਾ ਰੱਖਿਆ ਹੈ। ਆਮ ਕਰਕੇ ਗੁਰਸਿਮਰਨ ਉਨ੍ਹਾਂ ਦੇ ਘਰ ਦੇ ਸਾਹਮਣਿਓਂ ਹੂਟਰ ਮਾਰਦਾ ਹੋਇਆ ਨਿਕਲਦਾ ਹੈ। ਉਹ ਪਹਿਲਾਂ ਵੀ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਚੁੱਕੀ ਹੈ। 17 ਅਗਸਤ ਨੂੰ ਉਸ ਦੇ ਬੇਟੇ ਹਰਪ੍ਰੀਤ ਸਿੰਘ ਨੇ ਗੁਰਸਿਮਰਨ ਨੂੰ ਮਨ੍ਹਾ ਕੀਤਾ ਕਿ ਉਹ ਉਨ੍ਹਾਂ ਦੇ ਘਰ ਦੇ ਸਾਹਮਣਿਓਂ ਹੂਟਰ ਨਾ ਮਾਰੇ। ਕੁਝ ਦੇਰ ਬਾਅਦ ਗੁਰਸਿਮਰਨ ਆਪਣੇ ਮਾਤਾ-ਪਿਤਾ, ਦਾਦੀ ਦੇ ਨਾਲ ਆਇਆ ਅਤੇ ਉਹ ਉਨ੍ਹਾਂ ਨੂੰ ਗਾਲਾਂ ਕੱਢਣ ਲੱਗੇ। ਇਸ ਤੋਂ ਕੁਝ ਦੇਰ ਬਾਅਦ ਮੁਲਜ਼ਮ ਫਿਰ ਆਏ ਅਤੇ ਸਬਕ ਸਿਖਾਉਣ ਦੀ ਗੱਲ ਕਹਿਣ ਲੱਗੇ।
ਇਹ ਵੀ ਪੜ੍ਹੋ : ਕਤਲ ਤੋਂ ਪਹਿਲਾਂ ਗੈਂਗਸਟਰ ਕੁਲਵੀਰ ਨਰੂਆਣਾ ’ਤੇ ਗੋਲ਼ੀਆਂ ਚਲਾਉਣ ਵਾਲੇ 5 ਗੈਂਗਸਟਰ ਗ੍ਰਿਫ਼ਤਾਰ
ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਬਾਹਰ ਖੜ੍ਹੇ ਸਨ ਤਾਂ ਗੁਰਸਿਮਰਨ ਸਿੰਘ ਅਤੇ ਉਸ ਦੇ ਜੀਜੇ ਨੇ ਤੇਜ਼ ਰਫਤਾਰ ਨਾਲ ਗੱਡੀ ਉਨ੍ਹਾਂ ਦੇ ਉੱਪਰ ਚੜ੍ਹਾ ਦਿੱਤੀ ਜਿਸ ਨਾਲ ਉਸ ਦੇ ਅਤੇ ਉਸ ਦੇ ਬੇਟੇ ਨੂੰ ਕਾਫੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਮੁਲਜ਼ਮਾਂ ਨੇ ਮਿਲ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਅਮਰਜੀਤ ਕੌਰ ਦਾ ਕਹਿਣਾ ਹੈ ਕਿ ਇਸ ਦੌਰਾਨ ਉਸ ਦੀ ਇਕ ਬਾਂਹ ਵੀ ਟੁੱਟ ਗਈ। ਇਸ ਸਮੇਂ ਸੀ.ਐੈੱਮ.ਸੀ. ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਹਾਜੀਪੁਰ ’ਚ ਵੱਡੀ ਵਾਰਦਾਤ, ਕਤਲ ਕਰਕੇ ਸੁੱਟਿਆ ਤਿੰਨ ਬੱਚਿਆਂ ਦਾ ਪਿਤਾ