ਪੁਲਸ ਲਈ ਉਲਝਣ ਬਣੀ ''ਇੱਛਾਧਾਰੀ'' ਹਨੀਪ੍ਰੀਤ, ਕਦੀ ਬੁਰਕੇ ਤੇ ਕਦੇ ਜੀਨਸ ''ਚ ਆਉਂਦੀ ਹੈ ਨਜ਼ਰ
Wednesday, Sep 20, 2017 - 07:39 AM (IST)

ਕਾਠਮੰਡੂ - ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੂੰ ਕਾਠਮੰਡੂ ਤੋਂ ਲਗਭਗ 60 ਕਿਲੋਮੀਟਰ ਦੂਰ ਦੇਖਿਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਹਨੀਪ੍ਰੀਤ ਪੁਲਸ ਲਈ ਉਲਝਣ ਬਣੀ ਹੋਈ ਹੈ, ਕਦੇ ਬੁਰਕੇ ਤੇ ਕਦੇ ਜੀਨਸ ਵਿਚ ਆਉਂਦੀ ਹੈ ਨਜ਼ਰ।
ਰਾਜਸਥਾਨ ਦੇ ਉਦੈਪੁਰ ਤੋਂ ਗ੍ਰਿਫਤਾਰ ਹੋਏ ਰਾਮ ਰਹੀਮ ਦੇ ਕਰੀਬੀ ਪ੍ਰਦੀਪ ਗੋਇਲ ਨੇ ਜਾਣਕਾਰੀ ਦਿੱਤੀ ਸੀ ਕਿ ਹਨੀਪ੍ਰੀਤ ਨੇਪਾਲ ਭੱਜ ਗਈ ਹੈ। ਇਸ ਤੋਂ ਬਾਅਦ ਹਰਿਆਣਾ ਪੁਲਸ ਨੂੰ ਆਪਣੇ ਸੂਤਰਾਂ ਤੋਂ ਇਹ ਜਾਣਕਾਰੀ ਹਾਸਲ ਹੋਈ ਕਿ ਹਨੀਪ੍ਰੀਤ ਨੂੰ ਨੇਪਾਲ ਵਿਚ ਦੇਖਿਆ ਗਿਆ ਹੈ। ਹਨੀਪ੍ਰੀਤ ਦੀ ਫੋਟੋ ਜਦੋਂ ਸਥਾਨਕ ਲੋਕਾਂ ਨੂੰ ਦਿਖਾਈ ਗਈ ਤਾਂ 2 ਲੋਕਾਂ ਨੇ ਦੱਸਿਆ ਕਿ ਬੀਤੇ 2 ਸਤੰਬਰ ਤੱਕ ਹਨੀਪ੍ਰੀਤ ਉਨ੍ਹਾਂ ਦੇ ਨਜ਼ਦੀਕ ਦੇ ਮਕਾਨ ਵਿਚ ਹੀ ਰਹਿ ਰਹੀ ਸੀ ਪਰ ਉਸ ਤੋਂ ਬਾਅਦ ਉਹ ਗਾਇਬ ਹੈ। ਉਥੇ ਹੀ ਕੁਝ ਲੋਕਾਂ ਨੇ ਹਨੀਪ੍ਰੀਤ ਨੇ ਕਾਠਮੰਡੂ ਦੇ ਨਜ਼ਦੀਕ ਸਥਿਤ ਇਕ ਪੈਟਰੋਲ ਪੰਪ ਉੱਤੇ ਬੁਰਕੇ ਵਿਚ ਵੀ ਦੇਖਿਆ। ਪੁਲਸ ਦੇ ਸੂਤਰ ਦੱਸਦੇ ਹਨ ਕਿ ਹਨੀਪ੍ਰੀਤ ਨੂੰ ਆਪਣਾ ਹੁਲੀਆ ਪੂਰੀ ਤਰ੍ਹਾਂ ਬਦਲ ਲਿਆ। ਇਹੀ ਨਹੀਂ, ਉਹ ਨੇਪਾਲ ਵਿਚ ਨਿੱਜੀ ਕਾਰ ਵਿਚ ਨਹੀਂ , ਸਗੋਂ ਟੈਕਸੀ ਵਿਚ ਘੁੰਮ ਰਹੀ ਹੈ। ਰਾਮ ਰਹੀਮ ਦੇ ਭਗਤਾਂ ਦੀ ਗਿਣਤੀ ਨੇਪਾਲ ਵਿਚ ਚੰਗੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਹੀ ਹਨੀਪ੍ਰੀਤ ਦੀ ਇਥੇ ਲੁਕਣ ਵਿਚ ਮਦਦ ਕਰ ਰਹੇ ਹਨ।