2 ਸਾਲ ਤੋਂ ISI ਦੇ ਸੰਪਰਕ 'ਚ ਸੀ ‘ਭਾਰਤੀ ਫ਼ੌਜੀ’, ਛੁੱਟੀ ਕੱਟਣ ਪਿੰਡ ਪਰਤਿਆ ਇੰਝ ਆਇਆ ਅੜਿੱਕੇ

Tuesday, Oct 26, 2021 - 11:57 AM (IST)

2 ਸਾਲ ਤੋਂ ISI ਦੇ ਸੰਪਰਕ 'ਚ ਸੀ ‘ਭਾਰਤੀ ਫ਼ੌਜੀ’, ਛੁੱਟੀ ਕੱਟਣ ਪਿੰਡ ਪਰਤਿਆ ਇੰਝ ਆਇਆ ਅੜਿੱਕੇ

ਅੰਮ੍ਰਿਤਸਰ (ਸੰਜੀਵ) - ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਨਾਲ ਹੋਈ ਜੀ. ਐੱਸ. ਐੱਮ. ਕਾਲ ਦੇ ਬਾਅਦ ਪੰਜਾਬ ਦੀਆਂ ਖੂਫ਼ੀਆ ਏਜੰਸੀਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਹਨੀਟਰੈਪ ’ਚ ਫਸੇ ਭਾਰਤੀ ਫੌਜੀ ਕੁਨਾਲ ਕੁਮਾਰ ਬਾਰਿਆ ਨੂੰ ਫਿਰੋਜ਼ਪੁਰ ਕੈਂਟ ਤੋਂ ਆਪਣੇ ਟਰੈਪ ’ਚ ਲਿਆ ਸੀ। ਕਰੀਬ 2 ਸਾਲ ਤੋਂ ਕੁਨਾਲ ਸਾਦਰਾ ਖਾਨ ਨਾਲ ਸੋਸ਼ਲ ਨੈਟਵਕਿੰਗ ਸਾਈਟ ’ਤੇ ਹੀ ਗੱਲ ਕਰ ਰਿਹਾ ਸੀ। ਇਹੀ ਕਾਰਨ ਸੀ ਕਿ ਉਹ ਫੜਿਆ ਨਹੀਂ ਜਾ ਰਿਹਾ ਸੀ। ਜਿਵੇਂ ਹੀ ਪਾਕਿਸਤਾਨ ਅਤੇ ਭਾਰਤ ਦਰਮਿਆਨ ਸਾਦਰਾ ਖਾਨ ਅਤੇ ਕੁਨਾਲ ’ਚ ਚੱਲ ਰਹੀ ਜੀ. ਐੱਸ. ਐੱਮ. ਕਾਲ ਨੂੰ ਇੰਟਰਸੈਪਟ ਕੀਤਾ ਗਿਆ ਤਾਂ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ, ਜਿਸ ਮਗਰੋਂ ਇਕ ਗੁਪਤ ਆਪ੍ਰੇਸ਼ਨ ’ਚ ਕੁਨਾਲ ਨੂੰ ਫਿਰੋਜ਼ਪੁਰ ਕੈਂਟ ਤੋਂ ਫੜ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦਾਇਕ ਖ਼ਬਰ : 5 ਅਤੇ 8 ਸਾਲਾਂ ਦੇ ਮਾਸੂਮ ਬੱਚਿਆਂ ਨੂੰ ਮਾਂ ਨੇ ਦਿੱਤਾ ਜ਼ਹਿਰ, ਫਿਰ ਆਪ ਵੀ ਕੀਤੀ ਖ਼ੁਦਕੁਸ਼ੀ

ਛੁੱਟੀ ’ਤੇ ਆਪਣੇ ਪਿੰਡ ਗਿਆ ਹੋਇਆ ਸੀ ਕੁਨਾਲ : 
ਭਾਰਤੀ ਫੌਜ ਦੇ ਆਈ.ਟੀ.ਸੈੱਲ ’ਚ ਕੰਮ ਕਰਨ ਵਾਲਾ ਕੁਨਾਲ ਸਤੰਬਰ ਮਹੀਨੇ ’ਚ ਆਪਣੇ ਪਿੰਡ ਧਾਮਨੋਧ ਛੁੱਟੀ ’ਤੇ ਗਿਆ ਹੋਇਆ ਸੀ, ਜਿੱਥੇ ਆਈ.ਐੱਸ.ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨੈਟਵਰਕਿੰਗ ਦੀ ਸਮੱਸਿਆ ਆਉਣ ’ਤੇ ਦੋਨਾਂ ’ਚ ਗੱਲ ਨਹੀਂ ਹੋ ਰਹੀ ਸੀ। ਅਜਿਹੇ ’ਚ ਕੁਨਾਲ ਅਤੇ ਸਾਦਰਾ ਖਾਨ ਨੇ ਜੀ. ਐੱਸ. ਐੱਮ. ’ਤੇ ਕਾਲ ਕੀਤੀ, ਜਿਸ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇੰਟਰਸੈਪਟ ਕਰ ਲਿਆ, ਜਿਸ ਦੇ ਬਾਅਦ ਐੱਸ. ਐੱਸ. ਓ. ਸੀ. ਨੇ ਦੋਵਾਂ ਦਾ ਬਿਓਰਾ ਕੱਢਿਆ ਤਾਂ ਅਧਿਕਾਰੀਆਂ ਦੇ ਹੋਸ਼ ਉੱਡ ਗਏ। 

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਇਕ ਪਾਸੇ ਕੁਨਾਲ ਭਾਰਤੀ ਫੌਜ ’ਚ ਤਾਇਨਾਤ ਸੀ ਉਥੇ ਹੀ ਦੂਜੇ ਪਾਸੇ ਤੋਂ ਗੱਲ ਕਰਨ ਵਾਲੀ ਸਾਦਰਾ ਪਾਕਿਸਤਾਨ ਦੀਆਂ ਖੂਫ਼ੀਆ ਏਜੰਸੀ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸੀ। ਬਿਨ੍ਹਾਂ ਦੇਰੀ ਕੀਤੇ ਦੋਵਾਂ ’ਚ ਚੱਲ ਰਹੀ ਕਾਲ ਡਿਟੇਲ ਕੱਢੀ ਗਈ ਅਤੇ ਵ੍ਹਟਸਅੱਪ ਰਾਹੀਂ ਭੇਜੇ ਜਾ ਰਹੇ ਮੈਸੇਜ ਨੂੰ ਵੀ ਖੰਗਾਲਿਆ ਗਿਆ। ਅਜਿਹਾ ਕਰਨ ਤੋਂ ਬਾਅਦ ਮਾਮਲਾ ਸਾਫ਼ ਹੋਣ ’ਚ ਦੇਰ ਨਹੀਂ ਲੱਗੀ ਅਤੇ ਐੱਸ. ਐੱਸ. ਓ. ਸੀ. ਨੇ ਇਕ ਸੀਕਰੇਟ ਆਪ੍ਰੇਸ਼ਨ ਲਾਂਚ ਕਰ ਦਿੱਤਾ, ਜਿਸ ’ਚ ਕੁਨਾਲ ਨੂੰ ਬਹੁਤ ਸਾਰੇ ਸਬੂਤਾਂ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)

ਨਵੇਂ ਟਾਸਕ ਨੂੰ ਪੂਰਾ ਕਰਨ ਲਈ ਛੁੱਟੀ ਤੋਂ ਪਰਤਿਆ ਸੀ ਕੁਨਾਲ : 
ਭਾਰਤੀ ਫੌਜੀ ਕੁਨਾਲ ਕੋਲੋਂ ਚੱਲ ਰਹੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਉਸ ਕੋਲੋਂ ਸਾਦਰਾ ਖਾਨ ਫਿਰੋਜ਼ਪੁਰ ਕੈਂਟ ਦੀ ਪੂਰੀ ਜਾਣਕਾਰੀ ਮੰਗਵਾ ਰਹੀ ਸੀ, ਜਿਸ ਕਾਰਨ ਉਸ ਨੂੰ ਛੁੱਟੀ ਤੋਂ ਵਾਪਸ ਡਿਊਟੀ ’ਤੇ ਪਰਤਣਾ ਪਿਆ। ਉਸ ਨੂੰ ਮਿਲੇ ਨਵੇਂ ਟਾਸਕ ’ਚ ਫਿਰੋਜ਼ਪੁਰ ਛਾਉਣੀ ਤੋਂ ਤਬਦੀਲ ਕੀਤੇ ਅਤੇ ਤਾਇਨਾਤ ਕੀਤੇ ਗਏ ਅਧਿਕਾਰੀਆਂ ਦਾ ਪੂਰਾ ਬਿਓਰਾ ਪਾਕਿਸਤਾਨ ਭੇਜਣਾ ਸੀ, ਜਿਸ ’ਤੇ ਉਹ ਕੰਮ ਕਰ ਰਿਹਾ ਸੀ। ਉਸ ਕੋਲੋਂ ਫਿਰੋਜ਼ਪੁਰ ਛਾਉਣੀ ’ਚ ਪਏ ਹਥਿਆਰਾਂ ਦੇ ਨਾਲ-ਨਾਲ ਸੁਰੱਖਿਆ ਦੇ ਬਲਿਊ ਪ੍ਰਿੰਟਸ ਵੀ ਭੇਜਣ ਨੂੰ ਕਿਹਾ ਜਾ ਰਿਹਾ ਸੀ। ਕੁਨਾਲ ਫੌਜ ਦੇ ਆਈ. ਟੀ. ਸੈੱਲ ’ਚ ਸੀ, ਜਿੱਥੇ ਸਭ ਤੋਂ ਪਹਿਲਾਂ ਬਹੁਤ ਅਜਿਹੀਆਂ ਖੂਫ਼ੀਆ ਜਾਣਕਾਰੀਆਂ ਭੇਜੀਆਂ ਜਾਂਦੀਆਂ ਹਨ, ਜਿਸ ਨੂੰ ਕੁਨਾਲ ਪੈਸਿਆਂ ਦੀ ਖਾਤਰ ਅੱਗੇ ਆਈ. ਐੱਸ. ਆਈ. ਮਹਿਲਾ ਅਧਿਕਾਰੀ ਨੂੰ ਭੇਜਦਾ ਸੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਭਲਕੇ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕਰਨਗੇ ਸਾਬਕਾ CM ਕੈਪਟਨ, ਹੋ ਸਕਦਾ ਹੈ ਨਵੀਂ ਪਾਰਟੀ ਦਾ ਐਲਾਨ
   

 


author

rajwinder kaur

Content Editor

Related News