ਇਸ ਨੂੰ ਕਹਿੰਦੇ ਨੇ ਇਮਾਨਦਾਰੀ ਦੀ ਮਿਸਾਲ, ਪੂਰੀ ਘਟਨਾ ਜਾਣ ਕਰੋਗੇ ਸਿਫ਼ਤਾਂ

Friday, Oct 31, 2025 - 05:39 AM (IST)

ਇਸ ਨੂੰ ਕਹਿੰਦੇ ਨੇ ਇਮਾਨਦਾਰੀ ਦੀ ਮਿਸਾਲ, ਪੂਰੀ ਘਟਨਾ ਜਾਣ ਕਰੋਗੇ ਸਿਫ਼ਤਾਂ

ਕਾਦੀਆਂ (ਜ਼ੀਸ਼ਾਨ) : ਕਾਦੀਆਂ ਡਾਕਖਾਨੇ ਦੇ ਕੈਸ਼ੀਅਰ ਤਜਿੰਦਰ ਪਾਲ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਇਕ ਗਾਹਕ ਦੇ 10,000 ਰੁਪਏ ਵਾਪਸ ਕਰ ਦਿੱਤੇ। ਪੋਸਟ ਮਾਸਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਕੈਸ਼ ਗਿਣਤੀ ਦੌਰਾਨ ਦੱਸ ਹਜ਼ਾਰ ਰੁਪਏ ਵੱਧ ਮਿਲੇ, ਜਿਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਕ ਗਾਹਕ ਨੂੰ ਪੈਸੇ ਘੱਟ ਦਿੱਤੇ ਗਏ ਸਨ। ਅਗਲੇ ਦਿਨ ਕਾਦੀਆਂ ਦੀ ਰਹਿਣ ਵਾਲੀ ਹਾਮਦਾ ਬੁਸ਼ਰਾ ਨਾਲ ਸੰਪਰਕ ਕੀਤਾ ਗਿਆ ਤੇ ਉਸਨੂੰ ਪੂਰੀ ਰਕਮ ਵਾਪਸ ਕਰ ਦਿੱਤੀ ਗਈ। 

ਪੋਸਟ ਮਾਸਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਡਾਕਖਾਨੇ ਦਾ ਸਟਾਫ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਹੈ। ਗਾਹਕ ਹਾਮਦਾ ਬੁਸ਼ਰਾ ਨੇ ਡਾਕਖਾਨੇ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਾਦੀਆਂ ਡਾਕਖਾਨਾ ਨੂੰ ਭਰੋਸੇ ਅਤੇ ਇਮਾਨਦਾਰੀ ਦੀ ਮਿਸਾਲ ਦੱਸਿਆ।


author

Gurminder Singh

Content Editor

Related News