ਜਲੰਧਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਨਗਰ ’ਚੋਂ ਹਥਿਆਰਬੰਦ ਨੌਜਵਾਨਾਂ ਵੱਲੋਂ ਸਫ਼ਾਰੀ ਤੇ ਹਾਂਡਾ ਸਿਟੀ ਕਾਰ ਚੋਰੀ

Friday, Apr 21, 2023 - 11:44 AM (IST)

ਜਲੰਧਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਨਗਰ ’ਚੋਂ ਹਥਿਆਰਬੰਦ ਨੌਜਵਾਨਾਂ ਵੱਲੋਂ ਸਫ਼ਾਰੀ ਤੇ ਹਾਂਡਾ ਸਿਟੀ ਕਾਰ ਚੋਰੀ

ਜਲੰਧਰ (ਵਰੁਣ)– ਰੇਰੂ ਪਿੰਡ ਦੇ ਸਾਹਮਣੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਆਲਟੋ ਕਾਰ ਵਿਚ ਸਵਾਰ ਹੋ ਕੇ ਆਏ ਹਥਿਆਰਬੰਦ ਨੌਜਵਾਨਾਂ ਨੇ ਸਫ਼ਾਰੀ ਅਤੇ ਸਿਟੀ ਹਾਂਡਾ ਕਾਰ ਚੋਰੀ ਕਰ ਲਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਗੱਡੀਆਂ ਕਿਸੇ ਵਾਰਦਾਤ ਵਿਚ ਵਰਤਣ ਦੇ ਮਨਸੂਬੇ ਨਾਲ ਚੋਰੀ ਕੀਤੀਆਂ ਗਈਆਂ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਜਿਸ ਕਾਰ ਵਿਚ ਚੋਰ ਆਏ ਸਨ, ਉਹ ਵੀ ਚੋਰੀ ਦੀ ਹੀ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਚ ਰਹਿੰਦੇ ਗੁਰਮੇਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਆਪਣੀ ਸਫ਼ਾਰੀ ਗੱਡੀ ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਕੀਤੀ ਸੀ। ਉਸ ਦੇ ਅੱਗੇ ਬ੍ਰੇਜ਼ਾ ਗੱਡੀ ਸੀ। ਵੀਰਵਾਰ ਕਰਕੇ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਗੱਡੀ ਗਾਇਬ ਸੀ। ਉਨ੍ਹਾਂ ਜਦੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਦੇਰ ਰਾਤ 3.10 ਵਜੇ ਚਿੱਟੇ ਰੰਗ ਦੀ ਆਲਟੋ ਕਾਰ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ’ਤੇ ਰੁਕੀ। ਆਲਟੋ ਵਿਚੋਂ ਸ਼ਾਲ ਲਪੇਟੀ ਇਕ ਲੰਮਾ ਜਿਹਾ ਨੌਜਵਾਨ ਨਿਕਲਿਆ, ਜਿਸ ਦੀ ਡੱਬ ਵਿਚ ਪਿਸਤੌਲ ਵੀ ਲੱਗੀ ਹੋਈ ਸੀ।

PunjabKesari

ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਵੱਡੀ ਪ੍ਰਾਪਤੀ ਕੀਤੀ ਹਾਸਲ

ਕੁਝ ਹੀ ਮਿੰਟਾਂ ਵਿਚ ਉਕਤ ਨੌਜਵਾਨ ਨੇ ਸਫ਼ਾਰੀ ਗੱਡੀ ਦਾ ਲਾਕ ਖੋਲ੍ਹਿਆ ਅਤੇ ਸਟਾਰਟ ਕਰਕੇ ਲੈ ਗਏ। ਇਨ੍ਹਾਂ ਚੋਰਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰਬਰ 3 ਵਿਚ ਰਹਿੰਦੇ ਪੁਨੀਤਪਾਲ ਸਿੰਘ ਦੀ ਵੀ ਘਰ ਦੇ ਬਾਹਰ ਖੜ੍ਹੀ ਹਾਂਡਾ ਸਿਟੀ ਕਾਰ ਚੋਰੀ ਕਰ ਲਈ। ਉਨ੍ਹਾਂ ਦੀ ਕਾਰ 3 ਵੱਜ ਕੇ 20 ਮਿੰਟ ’ਤੇ ਚੋਰੀ ਕੀਤੀ ਗਈ। ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਬਾਹਰ ਰੇਰੂ ਗੇਟ ’ਤੇ ਪੁਲਸ ਦਾ ਨਾਕਾ ਲੱਗਦਾ ਹੈ ਅਤੇ ਪੀ. ਸੀ. ਆਰ. ਦੀ ਟੀਮ ਵੀ ਤਾਇਨਾਤ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਚੋਰੀ ਹੋਣੀ ਪੁਲਸ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਹੀ ਹੈ। ਜਿਉਂ ਹੀ ਇਸ ਦੀ ਸੂਚਨਾ ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਏ. ਐੱਸ. ਆਈ. ਮਨਜੀਤ ਸਿੰਘ ਆਪਣੀ ਟੀਮ ਨਾਲ ਪਹੁੰਚ ਗਏ।

PunjabKesari

ਚੋਰਾਂ ਦੀ ਗਿਣਤੀ 4-5 ਦੱਸੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਆਲਟੋ ਦਾ ਨੰਬਰ ਵੀ ਮਿਲਿਆ, ਜੋ ਕਿ ਸੰਗਤ ਸਿੰਘ ਨਗਰ ਦਾ ਸੀ। ਪੁਲਸ ਨੇ ਉਥੇ ਜਾ ਕੇ ਪਤਾ ਕੀਤਾ ਤਾਂ ਉਕਤ ਗੱਡੀ ਇਕ ਡੀਲਰ ਨੂੰ ਵੇਚੀ ਗਈ ਸੀ, ਜਿਸ ਤੋਂ ਬਾਅਦ ਉਸ ਨੇ ਮੁਕੇਰੀਆਂ ਵਿਚ ਕਿਸੇ ਵਿਅਕਤੀ ਨੂੰ ਉਕਤ ਕਾਰ ਵੇਚ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਉਕਤ ਆਲਟੋ ਕਾਰ ਵੀ ਉਕਤ ਚੋਰਾਂ ਨੇ ਮੁਕੇਰੀਆਂ ਤੋਂ ਚੋਰੀ ਕੀਤੀ ਹੋਵੇਗੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ :  ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News