ਦੁਕਾਨ ''ਤੇ ਗਿਆ ਸੀ ਪਰਿਵਾਰ, ਜਦ ਸ਼ਾਮ ਨੂੰ ਪਰਤਿਆ ਘਰ ਤਾਂ ਅੰਦਰ ਦਾ ਹਾਲ ਦੇਖ ਰਹਿ ਗਿਆ ਦੰਗ

Saturday, Jul 01, 2017 - 07:06 PM (IST)

ਦੁਕਾਨ ''ਤੇ ਗਿਆ ਸੀ ਪਰਿਵਾਰ, ਜਦ ਸ਼ਾਮ ਨੂੰ ਪਰਤਿਆ ਘਰ ਤਾਂ ਅੰਦਰ ਦਾ ਹਾਲ ਦੇਖ ਰਹਿ ਗਿਆ ਦੰਗ

ਗੜ੍ਹਦੀਵਾਲਾ(ਜਤਿੰਦਰ)— ਨਜ਼ਦੀਕੀ ਪਿੰਡ ਅੰਬਾਲਾ ਜੱਟਾਂ ਵਿਖੇ ਚੋਰਾਂ ਵੱਲੋਂ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲੈਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਪਾਲ ਪੁੱਤਰ ਰੱਖਾ ਰਾਮ ਜੋ ਕਿ ਪਿੰਡ ਧੁੱਗਾ ਕਲਾਂ ਵਿਖੇ ਦੁਕਾਨ ਕਰਦਾ ਹੈ। ਸ਼ਨੀਵਾਰ ਸਵੇਰੇ ਉਸ ਦਾ ਬੇਟਾ ਅਤੇ ਬਾਅਦ 'ਚ ਉਹ ਅਤੇ ਉਸ ਦੀ ਪਤਨੀ ਘਰੋਂ ਦੁਕਾਨ ਨੂੰ ਚਲੇ ਗਏ ਅਤੇ ਜਦੋਂ ਸ਼ਾਮ ਨੂੰ ਵਾਪਸ ਘਰ ਪਰਤੇ ਤਾਂ ਦੇਖਿਆ ਕਿ ਘਰ ਦੇ ਦਰਵਾਜੇ ਖੁੱਲ੍ਹੇ ਹੋਏ ਸਨ। ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਕਮਰਿਆਂ 'ਚ ਪਏ ਸਮਾਨ ਦੀ ਫੋਲਾ-ਫਰਾਲੀ ਕੀਤੀ ਹੋਈ ਸੀ ਅਤੇ ਅੰਦਰ ਪਈ ਅਲਮਾਰੀ ਦਾ ਤਾਲਾ ਤੋੜ ਕੇ ਉਸ 'ਚ ਪਈ ਲਗਭਗ 1.25 ਲੱਖ ਰੁਪਏ ਦੀ ਨਕਦੀ, ਸੋਨੇ ਦੀਆਂ 2 ਚੇਨੀਆਂ, 4 ਅੰਗੂਠੀਆਂ ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰ ਲਿਆ। ਘਟਨਾ ਦੀ ਸੂਚਨਾ ਮਿਲਣ 'ਤੇ ਗੜ੍ਹਦੀਵਾਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News