ਘਰ ਦੀ ਛੱਤ ਡਿੱਗਣ ਨਾਲ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਨੂੰ ਮਿਲਿਆ ਮੁਆਵਜ਼ਾ

Tuesday, Sep 09, 2025 - 05:38 PM (IST)

ਘਰ ਦੀ ਛੱਤ ਡਿੱਗਣ ਨਾਲ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਨੂੰ ਮਿਲਿਆ ਮੁਆਵਜ਼ਾ

ਟਾਂਡਾ ਉੜਮੁੜ/ ਜਾਜਾ (ਮੋਮੀ,ਸ਼ਰਮਾ)- ਪੰਜਾਬ ਦੀ ਮੌਜੂਦਾ ਸਰਕਾਰ ਨੇ ਹਮੇਸ਼ਾ ਹੀ ਔਖੀ ਤੇ ਦੁੱਖ ਦੀ ਘੜੀ ਵਿੱਚ ਲੋਕਾਂ ਦਾ ਸਾਥ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਹੋਏ ਇੱਕ ਸਮਾਗਮ ਦੌਰਾਨ ਕੀਤਾ।  ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਬੀਤੇ ਜੁਲਾਈ ਮਹੀਨੇ ਦੌਰਾਨ ਅਹੀਆਪੁਰ ਵਾਰਡ ਨੰਬਰ 1 ਭਾਰੀ ਬਰਸਾਤ ਦੇ ਚਲਦਿਆਂ ਖਸਤਾ ਹਾਲਤ ਮਕਾਨ ਦੀ ਦੂਸਰੀ ਛੱਤ ਡਿੱਗਣ ਕਾਰਨ ਵਾਪਰੀ ਭਿਆਨਕ ਘਟਨਾ ਦੌਰਾਨ ਮੌਤ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਦੇ ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ 4-4 ਲੱਖ  (12 ਲੱਖ) ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਮੌਤ ਦਾ ਸ਼ਿਕਾਰ ਹੋਣ ਵਾਲੇ ਸ਼ੰਕਰ ਮੰਡਲ ਦੀ ਪਤਨੀ ਪ੍ਰਿਅੰਕਾ ਨੂੰ ਉਨਾ ਸ਼ਹਿਰ ਵਾਸੀਆਂ ਦੀ ਮੌਜੂਦਗੀ ਵਿਚ ਭੇਂਟ ਕੀਤੇ। 

ਇਹ ਖ਼ਬਰ ਵੀ ਪੜ੍ਹੋ - ਮੌਸਮ ਦੇ ਮੱਦੇਨਜ਼ਰ ਨਵਾਂ ਫ਼ੈਸਲਾ! 9, 10, 11 ਤੇ 12 ਤਾਰੀਖ਼ ਨੂੰ...

ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਹਮੇਸ਼ਾ ਹੀ ਲੋਕਾਂ ਦਾ ਔਖੇ ਸਮੇਂ ਵਿੱਚ ਸਾਥ ਦਿੱਤਾ ਹੈ ਅਤੇ ਮੌਜੂਦਾ ਹੜ ਦੇ ਹਾਲਾਤਾਂ ਦੌਰਾਨ ਨਹੀਂ ਸੂਬਾ ਸਰਕਾਰ ਹਰੇਕ ਹੜ ਪੀੜਤ ਨਾਲ ਪੂਰੀ ਤਰਹਾਂ ਖੜੀ ਹੈ ਅਤੇ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਵੀ ਪ੍ਰਦਾਨ ਕਰ ਰਹੀ ਹੈ ਅਤੇ ਹਾਲਾਤ ਠੀਕ ਹੋਣ ਉਪਰੰਤ ਰਹਿੰਦੀਆਂ ਸੇਵਾਵਾਂ ਵੀ ਸਰਕਾਰ ਵੱਲੋਂ ਕੀਤੀਆਂ ਜਾਣਗੀਆਂ।  ਇਸ ਮੌਕੇ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਮੌਸਮ ਦੌਰਾਨ ਜੋ ਇਲਾਕੇ ਦੇ ਖਸਤਾ ਹਾਲਤ ਮਕਾਰ ਹਨ ਉਹਨਾਂ ਵਿੱਚ ਰਿਹਾਇਸ਼ ਨਾ ਕੀਤੀ ਜਾਵੇ ਕਿਉਂਕਿ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਮਕਾਨਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਉਹ ਕਿਸੇ ਸਮੇਂ ਵੀ ਡਿੱਗ ਕੇ ਕਿਸੇ ਜਾਨ ਲੇਵਾ ਹਾਦਸੇ ਨੂੰ ਅੰਜਾਮ ਦੇ ਸਕਦੇ ਹਨ। ਜ਼ਿਕਰ ਯੋਗ ਹੈ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਖਸਤਾ ਹਾਲਤ ਮਕਾਨ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਸ਼ੰਕਰ ਮੰਡਲ, ਉਸ ਦੀ 12 ਸਾਲਾ ਬੇਟੀ ਸ਼ਿਵਾਨੀ ਦੇਵੀ, ਅਤੇ 5 ਸਾਲਾ ਪੁੱਤਰੀ ਪੂਜਾ ਜੋ ਕਿ ਮੌਤ ਦਾ ਸ਼ਿਕਾਰ ਹੋ ਗਏ ਸਨ। ਇਸ ਤੋਂ ਇਲਾਵਾ ਇਸ ਘਟਨਾ ਵਿਚ ਉਸ ਦੀ 8 ਸਾਲਾ ਪੁੱਤਰੀ ਕਵਿਤਾ ਤੇ 7 ਸਾਲਾ ਪੁੱਤਰੀ ਪ੍ਰੀਤੀ ਅਤੇ ਉਸ ਦੀ ਪਤਨੀ ਪ੍ਰਿਯੰਕਾ ਵੀ ਜ਼ਖ਼ਮੀ ਹੋ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - ਆਟੋ 'ਚ ਸਫ਼ਰ ਕਰਨ ਵਾਲਿਆਂ ਲਈ ਵੱਡਾ ਖ਼ਤਰਾ! ਰੌਂਗਟੇ ਖੜ੍ਹੇ ਕਰ ਦੇਵੇਗੀ ਇਹ ਖ਼ਬਰ

ਇਸ ਮੌਕੇ ਬਲਾਕ ਪ੍ਰਧਾਨ ਕੇਸਵ ਸਿੰਘ ਸੈਣੀ, ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੇਠੀ, ਕੌਂਸਲਰ ਹਰੀ ਕ੍ਰਿਸ਼ਨ ਸ਼੍ਰੇਣੀ, ਰਾਜਨ ਸੋਂਧੀ, ਸਰਪੰਚ ਜਸਵੰਤ ਸਿੰਘ ਬਿੱਟੂ, ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ, ਹਰਮੀਤ ਵੜੈਚ, ਲੇਖ  ਰਾਜ ਅਹੀਆਪੁਰ, ਪ੍ਰੇਮ ਪਡਵਾਲ, ਹੀਰਾ ਪੂਰੀ, ਮਨੀ ਪਾਲ ਸਿੰਘ ,ਸੇਠ ਰਾਮ ਸੇਠੀ, ਅਨਿਲ ਗੋਰਾ,ਸਚਿਨ ਪੂਰੀ ਜਸਵਿੰਦਰ ਲਾਲ ਸੰਧੂ, ਬਬਲਾ ਸੈਣੀ , ਪ੍ਰੇਮ ਜੈਨ, ਵਿਕੀ ਮਹਿੰਦਰੂ, ਵਿਕਾਸ ਮਰਵਾਹਾ, ਬੋਬੀ, ਜਸਰਾ , ਰਾਜੇਸ਼ ਜਸਰਾ, ਬਲਜੀਤ ਸੈਣੀ, ਚੰਦਰ ਮੋਹਨ ਲਾਡੀ, ਮਨਵੀਰ ਝਾਵਰ, ਮਨੀਸ਼ ਸੋਂਧੀ ਵੀ ਹਾਜ਼ਰ ਸਨ।  

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News