ਪੰਜਾਬ ''ਚ ਵੱਡਾ ਹਾਦਸਾ! ਡੁੱਬਣ ਵਾਲਾ ਤਾਂ ਬਚ ਗਿਆ, ਪਰ ਬਚਾਉਣ ਵਾਲੇ ਆਪ ਰੁੜ੍ਹੇ

Wednesday, Sep 10, 2025 - 11:24 AM (IST)

ਪੰਜਾਬ ''ਚ ਵੱਡਾ ਹਾਦਸਾ! ਡੁੱਬਣ ਵਾਲਾ ਤਾਂ ਬਚ ਗਿਆ, ਪਰ ਬਚਾਉਣ ਵਾਲੇ ਆਪ ਰੁੜ੍ਹੇ

ਸਰਹਿੰਦ (ਥਾਪਰ, ਸੁਰੇਸ਼, ਸ਼ਰਮਾ)- ਸਰਹਿੰਦ ਦੇ ਸਾਨੀਪੁਰ ਨੇੜਿਉਂ ਲੰਘਦੀ ਭਾਖੜਾ ਨਹਿਰ ’ਚ 2 ਨੌਜਵਾਨਾਂ ਦੇ ਨਹਿਰ ਵਿਚ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਪਰਿਵਾਰ ਵੱਲੋਂ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਉਣ ਉਪਰੰਤ ਨਹਿਰ ਵਿਚ ਡਿੱਗੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਕਿਸੇ ਵੇਲੇ ਵੀ ਹੋ ਸਕਦੈ ਐਲਾਨ

ਸੂਤਰਾਂ ਅਨੁਸਾਰ ਪਿੰਡ ਖਰੇ ਦੀ ਨਹਿਰ ’ਚ ਇਕ ਨੌਜਵਾਨ ਵਿੱਕੀ ਦਾ ਪੈਰ ਤਿਲਕ ਗਿਆ, ਜਿਸ ’ਤੇ 2 ਨੌਜਵਾਨਾਂ ਨੇ ਉਸ ਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰ ਦਿੱਤੀ ਪਰ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਵਿਚ ਉਹ ਡੁੱਬ ਗਏ, ਜਦੋਂ ਕਿ ਪਹਿਲਾਂ ਡਿੱਗਿਆ ਨੌਜਵਾਨ ਤੈਰ ਕੇ ਬਾਹਰ ਨਿਕਲ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਤਾਖੋਰ ਰਾਜੀਵ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚਰਨਾਥਲ ਖੁਰਦ ਦੇ ਵਸਨੀਕ ਸੁਰਮੁੱਖ ਸਿੰਘ ਅਤੇ ਬਲਜੀਤ ਸਿੰਘ ਨਹਿਰ ’ਚ ਡੁੱਬ ਗਏ ਹਨ, ਜਿਨ੍ਹਾਂ ਦੀ ਉਨ੍ਹਾਂ ਵਲੋਂ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਦੋਵੇਂ ਨੌਜਵਾਨਾਂ ਦਾ ਕੁਝ ਪਤਾ ਨਹੀਂ ਲੱਗਿਆ। ਇਸ ਦੌਰਾਨ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਸੂਚਨਾ ਮਿਲਣ ’ਤੇ ਮਾਮਲੇ ਦੀ ਜਾਂਚ ਕਰਦੇ ਹੋਏ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਹੋਏ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News