ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ

07/16/2018 10:55:35 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਚੋਰਾਂ ਨੇ ਤੱਲਾ ਮੱਦਾ ਰੋਡ ਅਹੀਆਪੁਰ ਵਾਰਡ 14 ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਮਾਨ ਚੋਰੀ ਕਰ ਲਿਆ। ਚੋਰੀ ਦਾ ਸ਼ਿਕਾਰ ਹੋਏ ਲੱਕੀ ਧੁੱਗਾ ਪੁੱਤਰ ਸਾਧੂ ਸਿੰਘ ਧੁੱਗਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਿਤਾ ਨਾਲ ਦਵਾਈ ਲੈਣ ਹੁਸ਼ਿਆਰਪੁਰ ਗਏ ਹੋਏ ਸਨ ਜਦੋਂ ਦੇਰ ਸ਼ਾਮ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰ ਘਰ ਵਿੱਚੋਂ ਤਿੰਨ ਗੈਸ ਸਿਲੰਡਰ , ਇਕ ਲੈਪਟੋਪ ਕੁਝ ਹੋਰ ਸਾਮਾਨ ਅਤੇ ਬੱਚਿਆਂ ਦੀ ਗੋਲਕ, ਜਿਸ 'ਚ ਨਕਦੀ ਸੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News