ਇਸ ਘਰ ''ਚ ਹੁੰਦੀਆਂ ਸਨ ਅਜੀਬੋ-ਗਰੀਬ ਘਟਨਾਵਾਂ, 20 ਦਿਨਾਂ ਬਾਅਦ ਮਿਲਿਆ ਪਰਿਵਾਰ ਨੂੰ ''ਭੂਤਾਂ'' ਤੋਂ ਛੁੱਟਕਾਰਾ (pics)

Sunday, Jul 30, 2017 - 07:09 PM (IST)

ਇਸ ਘਰ ''ਚ ਹੁੰਦੀਆਂ ਸਨ ਅਜੀਬੋ-ਗਰੀਬ ਘਟਨਾਵਾਂ, 20 ਦਿਨਾਂ ਬਾਅਦ ਮਿਲਿਆ ਪਰਿਵਾਰ ਨੂੰ ''ਭੂਤਾਂ'' ਤੋਂ ਛੁੱਟਕਾਰਾ (pics)

ਫਿਲੌਰ(ਭਾਖੜੀ)— ਆਖਿਰਕਾਰ 20 ਦਿਨਾਂ ਬਾਅਦ ਉਸ ਪਰਿਵਾਰ ਨੂੰ ਭੂਤਾਂ ਤੋਂ ਛੁੱਟਕਾਰਾ ਮਿਲ ਹੀ ਗਿਆ, ਜੋ ਘਰ 'ਚ ਵਾਪਰੀ ਰਹੀਆਂ ਅਜੀਬ ਘਟਨਾਵਾਂ ਕਾਰਨ ਘਰੋਂ ਬਾਹਰ ਮੰਦਰ 'ਚ ਰਹਿਣ ਨੂੰ ਮਜਬੂਰ ਸੀ।
ਕਿਵੇਂ ਮਿਲੀ ਪਰਿਵਾਰ ਵਾਲਿਆਂ ਨੂੰ ਭੂਤਾਂ ਤੋਂ ਰਾਹਤ
ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਜਦੋਂ ਹਰ ਕਿਸੇ ਤੋਂ ਭਰੋਸਾ ਉੱਠ ਗਿਆ ਤਾਂ ਉਨ੍ਹਾਂ ਦੀ ਸਮੱਸਿਆ ਦੀ ਖਬਰ ਪੜ੍ਹ ਕੇ ਕੁਝ ਲੋਕ ਉਨ੍ਹਾਂ ਦੇ ਘਰ ਪੁੱਜੇ। ਉਹ ਕੋਈ ਜਾਦੂ ਟੂਣਾ ਕਰਨ ਵਾਲੇ ਬਾਬੇ ਨਹੀਂ ਸਗੋਂ ਪੜ੍ਹੇ-ਲਿਖੇ ਨੌਜਵਾਨ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਘਰ ਨੂੰ ਵਿਗਿਆਨਕ ਤਰੀਕੇ ਨਾਲ ਬਿਲਕੁਲ ਠੀਕ ਕਰ ਦਿੱਤਾ। ਉਹ ਪਿਛਲੇ 48 ਘੰਟੇ ਤੋਂ ਪਰਿਵਾਰ ਸਮੇਤ ਆਪਣੇ ਘਰ ਵਿਚ ਰਹਿ ਰਹੇ ਹਨ। ਹੁਣ ਉਨ੍ਹਾਂ ਦੇ ਘਰ ਦਾ ਕੋਈ ਵੀ ਸਾਮਾਨ ਹਿਲ ਜੁਲ ਨਹੀਂ ਰਿਹਾ।

PunjabKesari

ਇਸ ਸਬੰਧੀ ਜਦੋਂ ਜਲੰਧਰ ਦੇ ਰਹਿਣ ਵਾਲੇ ਸੋਢੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਉਨ੍ਹਾਂ ਦੇ ਘਰ ਗਏ ਸਨ, ਜਿੱਥੇ ਉਨ੍ਹਾਂ ਨੇ ਆਪਣੇ ਸਾਇੰਟੀਫਿਕ ਯੰਤਰ (ਓਰਾ ਸਕੈਨਰ) ਨੂੰ ਘਰ ਵਿਚ ਲਗਾ ਕੇ ਪੂਰੇ ਘਰ ਦੀ ਸਕੈਨਿੰਗ ਕੀਤੀ। ਉਨ੍ਹਾਂ ਨੂੰ ਘਰ ਵਿਚ ਕੁਝ ਨੈਗੇਟਿਵ ਐਨਰਜੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਪਰਿਵਾਰ ਦੇ ਲੋਕਾਂ ਨੂੰ ਸਮਝਾ ਕੇ ਉਨ੍ਹਾਂ ਵੱਲ ਖਾਸ ਤੌਰ 'ਤੇ ਉਨ੍ਹਾਂ ਦੀ ਸੋਚ ਨੂੰ ਸਾਕਾਰਾਤਮਕ ਕੀਤਾ। ਉਨ੍ਹਾਂ ਕਿਹਾ ਕਿ ਉਹ ਕੋਈ ਬਾਬੇ ਨਹੀਂ ਸਗੋਂ ਸਾਇੰਸ ਇੰਨੀ ਜ਼ਿਆਦਾ ਤਰੱਕੀ ਕਰ ਚੁੱਕੀ ਹੈ ਕਿ ਇਨਸਾਨ ਦੇ ਆਲੇ-ਦੁਆਲੇ ਪਾਜ਼ੇਟਿਵ ਜਾਂ ਨੈਗੇਟਿਵ ਐਨਰਜੀ ਘੁੰਮ ਰਹੀ ਹੈ। ਇਸ ਦੇ ਐਪ ਤੱਕ ਨੈੱਟ ਤੋਂ ਡਾਊਨਲੋਡ ਕਰਕੇ ਦੇਖ ਸਕਦੇ ਹਨ। ਅਜਿਹੀ ਹੀ ਕੁਝ ਨੈਗੇਟਿਵ ਐਨਰਜੀ ਸੀ, ਜਿਸ ਨੂੰ ਦੂਰ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਪੂਰਾ ਪਰਿਵਾਰ ਆਪਣੇ ਘਰ ਵਿਚ ਰਹਿ ਰਿਹਾ ਹੈ। ਹੈ।


Related News