ਘਰ ''ਚ ਦਾਖਲ ਹੋ ਕੇ ਕੀਤਾ ਹਮਲਾ, 6 ਖਿਲਾਫ ਮਾਮਲਾ ਦਰਜ

Friday, Mar 23, 2018 - 03:40 PM (IST)

ਘਰ ''ਚ ਦਾਖਲ ਹੋ ਕੇ ਕੀਤਾ ਹਮਲਾ, 6 ਖਿਲਾਫ ਮਾਮਲਾ ਦਰਜ

ਗੜ੍ਹਸ਼ੰਕਰ (ਬੈਜ ਨਾਥ)— ਗੜ੍ਹਸ਼ੰਕਰ ਪੁਲਸ ਨੇ ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲਿਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਿਵਲ ਹਸਪਤਾਲ ਗੜ੍ਹਸ਼ੰਕਰ 'ਚ ਜ਼ੇਰੇ ਇਲਾਜ ਅਜੈ ਕੁਮਾਰ ਪੁੱਤਰ ਮਹਿੰਦਰ ਪਾਲ ਨਿਵਾਸੀ ਹੈਬੋਵਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 17 ਮਾਰਚ ਨੂੰ ਉਹ ਰਾਤ 10 ਵਜੇ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਘਰ ਪਹੁੰਚਿਆ ਤਾਂ ਰਾਜਾ, ਬੰਟੀ, ਗਗਨਦੀਪ ਉਰਫ ਗੱਗੂ ਸਾਰੇ ਪਿੰਡ ਸੇਖੋਵਾਲ, ਰੋਹਿਤ ਪੁੱਤਰ ਦੇਵ ਰਾਜ ਪਿੰਡ ਟੱਬਾ, ਸੁਖਵੀਰ ਪੁੱਤਰ ਜਸਪਾਲ ਪਿੰਡ ਕਾਣੇਵਾਲ ਤੇ ਲੱਕੀ ਪੁੱਤਰ ਤੇਜ ਪਾਲ ਪਿੰਡ ਕਾਲੇਵਾਲ ਨੇ ਉਸ ਦੇ ਘਰ 'ਚ ਜਬਰੀ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਚੌਕੀ ਬੀਣੇਵਾਲ ਦੇ ਇੰਚਾਰਜ ਜਸਵੀਰ ਸਿੰਘ ਬਰਾੜ ਏ. ਐੱਸ. ਆਈ. ਨੇ ਦੱਸਿਆ ਕਿ ਅਜੈ ਕੁਮਾਰ ਦੇ ਬਿਆਨਾਂ 'ਤੇ ਉਕਤ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News