ਘਰ ਦੇ ਬਾਹਰ ਖੇਡ ਰਹੀ ਨਾਬਾਲਿਗ ਕੁੜੀ ਭੇਤਭਰੇ ਹਾਲਾਤ ’ਚ ਲਾਪਤਾ

05/11/2022 11:14:41 AM

ਅੰਮ੍ਰਿਤਸਰ (ਇੰਦਰਜੀਤ)- ਥਾਣਾ ਡੀ. ਡਵੀਜ਼ਨ ਅਨੁਸਾਰ ਆਉਂਦੇ ਖੇਤਰ ਹਿੰਦੁਸਤਾਨ ਬਸਤੀ ਦੀ ਰਹਿਣ ਵਾਲੀ ਇਕ ਨਾਬਾਲਿਗਾ ਦੇ ਲਾਪਤਾ ਹੋਣ ਦੀ ਸੂਚਨਾ ਹੈ। ਇਸ ਲਈ ਪੁਲਸ ਨੇ ਕਾਫੀ ਜੱਦੋ-ਜਹਿਦ ਕੀਤੀ ਹੈ ਪਰ ਅਜੇ ਤੱਕ ਲੜਕੀ ਦਾ ਸੁਰਾਗ ਨਹੀਂ ਮਿਲ ਸਕਿਆ। ਦੁਰਗਿਆਨਾ ਮੰਦਰ ਪੁਲਸ ਚੌਕੀ ਦੇ ਇੰਚਾਰਜ ਪ੍ਰਵੀਣ ਕੁਮਾਰ ਨੇ ਦੱਸਿਆ ਕਿ ਪਿਛਲੇ ਇਕ ਮਹੀਨਾ ਪਹਿਲਾਂ ਭੇਤਭਰੇ ਹਾਲਾਤ ਵਿਚ ਇਕ ਨਾਬਾਲਿਗਾ ਲਾਪਤਾ ਹੋ ਗਈ ਸੀ। 

ਪੜ੍ਹੋ ਇਹ ਵੀ ਖ਼ਬਰ: ਮੋਹਾਲੀ ਧਮਾਕਾ ਮਾਮਲੇ 'ਚ ਪੁਲਸ ਨੇ ਤਰਨਤਾਰਨ ਦੇ ਵਿਅਕਤੀ ਨੂੰ ਲਿਆ ਹਿਰਾਸਤ 'ਚ

ਲੋਹਗੜ੍ਹ ਨਜ਼ਦੀਕ ਬਸਤੀ ਹਿੰਦੁਸਤਾਨੀ ਨਿਵਾਸੀ ਕੁੜੀ ਦੀ ਮਾਤਾ ਨੇ ਪੁਲਸ ਨੂੰ ਦਿੱਤੀ ਸੂਚਨਾ ਵਿਚ ਦੱਸਿਆ ਕਿ 10 ਅਪ੍ਰੈਲ ਨੂੰ ਉਹ ਆਪਣੇ ਘਰੋਂ ਬਾਹਰ ਗਈ ਹੋਈ ਸੀ। ਸ਼ਾਮ ਦੇ ਸਮੇਂ ਉਸ ਦੀ ਧੀ ਖੇਡਣ ਗਈ ਸੀ ਪਰ ਵਾਪਸ ਘਰ ਨਹੀਂ ਆਈ। ਉਸ ਦੀ ਮਾਂ ਨੇ ਖਦਸ਼ਾ ਜਤਾਇਆ ਹੈ ਕਿ ਉਸ ਦੀ ਧੀ ਨੂੰ ਕਿਸੇ ਨੇ ਲੁਕਾ ਲਿਆ ਹੈ। ਦੁਰਗਿਆਨਾ ਪੁਲਸ ਚੌਕੀ ਨੇ ਮਾਮਲਾ ਦਰਜ ਕਰ ਲਿਆ ਹੈ। ਚੌਕੀ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੁਲਸ ਪੂਰੇ ਜੋਸ਼ ਨਾਲ ਉਸ ਦੀ ਤਲਾਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੜਕੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ


rajwinder kaur

Content Editor

Related News