ਘਰ ''ਚ ਦਾਖਲ ਹੋ ਕਿ ਪਤੀ ਪਤਨੀ ਤੇ ਦਾਤਰਾ ਨਾਲ ਕੀਤਾ ਹਮਲਾ, ਜਖ਼ਮੀ

Wednesday, Aug 09, 2017 - 05:08 PM (IST)

ਘਰ ''ਚ ਦਾਖਲ ਹੋ ਕਿ ਪਤੀ ਪਤਨੀ ਤੇ ਦਾਤਰਾ ਨਾਲ ਕੀਤਾ ਹਮਲਾ, ਜਖ਼ਮੀ

ਬਟਾਲਾ (ਸੈਂਡੀ/ਕਲਸੀ) - ਬੀਤੀ ਦੇਰ ਸ਼ਾਮ ਪਿੰਡ ਸੰਦਲਪੁਰਾਂ ਵਿਖੇ ਇਕ ਘਰ 'ਚ ਦਾਖਲ ਹੋ ਕਿ ਦਾਤਰਾ ਨਾਲ ਹਮਲਾ ਕਰਕੇ ਪਤੀ-ਪਤਨੀ ਨੂੰ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜ਼ੇਰੇ ਇਲਾਜ ਸੁਖਵਿੰਦਰ ਸਿੰਘ ਪੁੱਤਰ ਗੁਰਬਖ਼ਸ ਸਿੰਘ ਨੇ ਦੱਸਿਆ ਕਿ ਮੈਂ ਦੁੱਧ ਵੇਚਣ ਦਾ ਕੰਮ ਕਰਦਾ ਹਾਂ ਅਤੇ ਮੰਗਲਵਾਰ ਦੇਰ ਸ਼ਾਮ ਮੈਂ ਆਪਣੇ ਮੋਟਰਸਾਈਕਲ ਤੇ ਦੁੱਧ ਵੇਚ ਕੇ ਵਾਪਸ ਆਪਣੇ ਘਰ ਆ ਰਿਹਾ ਸੀ, ਕਿ ਰਸਤੇ 'ਚ ਸਾਡੇ ਪਿੰਡ ਦੇ 5-6 ਵਿਅਕਤੀਆਂ ਨੇ ਮੈਨੂੰ ਘੇਰ ਲਿਆ ਅਤੇ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ ਪਰ ਕਿਸੇ ਤਰ੍ਹਾ ਆਪਣਾ ਮੋਟਰਸਾਈਕਲ ਭੱਜਾ ਕੇ ਆਪਣੇ ਘਰ ਆ ਗਿਆ, ਤਾਂ ਉਕਤ ਵਿਅਕਤੀ ਮੇਰਾ ਪਿੱਛਾ ਕਰਕੇ ਸਾਡੇ ਘਰ 'ਚ ਜ਼ਬਰੀ ਦਾਖਲ ਹੋਏ ਗਏ ਅਤੇ ਮੈਨੂੰ ਅਤੇ ਮੇਰੀ ਪਤਨੀ ਬਲਜੀਤ ਕੌਰ 'ਤੇ ਦਾਤਰਾ, ਡਾਂਗਾ ਸੋਟਿਆ ਨਾਲ ਹਮਲਾ ਕਰਕੇ ਦੋਵਾਂ ਨੂੰ ਗੰਭੀਰ 'ਚ ਜਖ਼ਮੀ ਕਰ ਦਿੱਤਾ। ਅਸੀਂ ਤੁਰੰਤ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਕੁਝ ਹੀ ਮਿੰਟਾਂ ਬਾਅਦ ਪੁਲਸ ਸਾਡੇ ਘਰ ਆ ਪਹੁੰਚੀ, ਤਾਂ ਉਕਤ ਵਿਅਕਤੀ ਪੁਲਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ।  
ਕੀ ਕਹਿਣਾ ਹੈ ਪੁਲਸ ਦਾ 
ਇਸ ਸੰਬੰਧੀ ਜਦ ਥਾਣਾ ਰੰਗੜ ਨੰਗਲ ਦੇ ਐਸ.ਐਚ. ਓ ਮੁਖਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ਪਹੁੰਚ ਕੇ ਦੋਵੇਂ ਪਤੀ ਪਤਨੀ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਉਕਤ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
 


Related News