ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਚੰਡੀਗੜ੍ਹ ਦੇ ਸਕੂਲਾਂ ''ਚ 20 ਦਸੰਬਰ ਤੋਂ ਛੁੱਟੀਆਂ ਦਾ ਐਲਾਨ
Saturday, Dec 18, 2021 - 11:04 AM (IST)
ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਸਿੱਖਿਆ ਵਿਭਾਗ ਨੇ ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਸਕੂਲਾਂ ਵਿਚ ਛੁੱਟੀਆਂ ਕਰਨ ਦਾ ਫ਼ੈਸਲਾ ਲਿਆ ਹੈ। ਵਿਭਾਗ ਨੇ ਪਹਿਲਾਂ ਸਰਦੀਆਂ ਦੀਆਂ ਛੁੱਟੀਆਂ 27 ਦਸੰਬਰ ਤੋਂ 5 ਜਨਵਰੀ ਤੱਕ ਨਿਰਧਾਰਿਤ ਕੀਤੀਆਂ ਸਨ ਪਰ ਹੁਣ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲਾਂ ਵਿਚ 20 ਦਸੰਬਰ ਤੋਂ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, 'ਸਿਧਾਰਥ ਚਟੋਪਾਧਿਆਏ' ਨੂੰ ਬਣਾਇਆ ਪੰਜਾਬ ਦਾ ਨਵਾਂ ਡੀ. ਜੀ. ਪੀ.
8 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 9 ਜਨਵਰੀ ਨੂੰ ਐਤਵਾਰ ਹੋਣ ਕਾਰਨ ਸਕੂਲ ਬੰਦ ਰਹਿਣਗੇ। ਬੱਚੇ ਸਕੂਲਾਂ ਵਿਚ 10 ਜਨਵਰੀ ਨੂੰ ਆਉਣਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਗਈਆਂ ਹਨ। ਪ੍ਰੀਖਿਆ ਅਤੇ ਚੋਣ ਡਿਊਟੀ ਜਾਰੀ ਰਹੇਗੀ। ਵਿਭਾਗ ਨੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਮੋਹਾਲੀ ਦੇ ਮਦਨਪੁਰ ਚੌਂਕ ਪੁੱਜੇ 'ਨਵਜੋਤ ਸਿੱਧੂ', ਮਜ਼ਦੂਰਾਂ ਨਾਲ ਕੀਤੀ ਗੱਲਬਾਤ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ