ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਪੰਜਾਬ ਦੇ ਇਹ ਅਦਾਰੇ, ਜਾਰੀ ਹੋ ਗਏ ਨਵੇਂ ਹੁਕਮ

Tuesday, Sep 03, 2024 - 03:49 PM (IST)

ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਪੰਜਾਬ ਦੇ ਇਹ ਅਦਾਰੇ, ਜਾਰੀ ਹੋ ਗਏ ਨਵੇਂ ਹੁਕਮ

ਲੁਧਿਆਣਾ (ਹਿਤੇਸ਼): ਨਗਰ ਨਿਗਮ ਦੇ ਦਫ਼ਤਰ ਸਤੰਬਰ ਮਹੀਨੇ ਦੌਰਾਨ ਛੁੱਟੀਆਂ ਦੇ ਦਿਨਾਂ ਵਿਚ ਵੀ ਖੁੱਲ੍ਹੇ ਰਹਿਣਗੇ। ਇਹ ਫ਼ੈਸਲਾ 10 ਫ਼ੀਸਦੀ ਛੋਟ ਦੇ ਨਾਲ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਕੀਤਾ ਗਿਆ ਹੈ। ਇਸ ਸਬੰਧੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਵੱਲੋਂ ਇਕ ਹੋਰ ਪੱਤਰ ਜਾਰੀ

ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਫ਼ੈਸਲਾ ਅਖ਼ੀਰਲੇ ਤਿੰਨ ਹਫ਼ਤਿਆਂ ਵਿਚ ਲਾਗੂ ਹੋਵੇਗਾ, ਜਿਸ ਵਿਚ ਦੂਜੇ ਹਫ਼ਤੇ ਸਿਰਫ਼ ਸ਼ਨੀਵਾਰ ਅਤੇ ਬਾਕੀ ਦੋਵੇਂ ਅਖ਼ੀਰਲੇ ਹਫ਼ਤਿਆਂ ਦੌਰਾਨ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਨੂੰ ਵੀ ਨਗਰ ਨਿਗਮ ਦੇ ਸਾਰੇ ਦਫ਼ਤਰ ਤੇ ਸੁਵਿਧਾ ਸੈਂਟਰ ਖੋਲ੍ਹ ਕੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। 

ਇਹ ਹੈ ਵਿਆਜ ਪਨੈਲਟੀ ਲਗਾਉਣ ਦਾ ਪੈਟਰਨ

- ਪਿਛਲੇ ਸਾਲ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ 'ਤੇ ਲੱਗਦਾ ਹੈ 18 ਫ਼ੀਸਦੀ ਵਿਆਜ ਤੇ 20 ਫ਼ੀਸਦੀ ਪਨੈਲਟੀ

- ਸਤੰਬਰ ਤਕ ਮੌਜੂਦਾ ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ 'ਤੇ ਮਿਲਦੀ ਹੈ 10 ਫ਼ੀਸਦੀ ਛੋਟ

- ਅਕਤੂਬਰ ਤੋਂ ਦਸੰਬਰ ਤਕ ਦੇਣਾ ਹੋਵੇਗਾ ਪੂਰਾ ਟੈਕਸ

- ਜਨਵਰੀ ਤੋਂ ਮਾਰਚ ਤਕ ਲੱਗੇਗਾ 10 ਫ਼ੀਸਦੀ ਜੁਰਮਾਨਾ

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਮਲੇ 'ਤੇ ਜਾਣੋ ਵਿਧਾਨ ਸਭਾ 'ਚ ਕੀ ਬੋਲੇ ਸਿੱਖਿਆ ਮੰਤਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News