Holi 2021 : 499 ਸਾਲ ਬਾਅਦ ‘ਹੋਲੀ’ ’ਤੇ ਬਣ ਰਿਹੈ ਇਹ ਯੋਗ, ਰਾਸ਼ੀ ਅਨੁਸਾਰ ਕਰੋ ਇਨ੍ਹਾਂ ਰੰਗਾਂ ਦੀ ਵਰਤੋਂ, ਹੋਵੇਗਾ ਸ਼ੁ

Thursday, Mar 25, 2021 - 06:55 PM (IST)

Holi 2021 : 499 ਸਾਲ ਬਾਅਦ ‘ਹੋਲੀ’ ’ਤੇ ਬਣ ਰਿਹੈ ਇਹ ਯੋਗ, ਰਾਸ਼ੀ ਅਨੁਸਾਰ ਕਰੋ ਇਨ੍ਹਾਂ ਰੰਗਾਂ ਦੀ ਵਰਤੋਂ, ਹੋਵੇਗਾ ਸ਼ੁ

ਜਲੰਧਰ (ਬਿਊਰੋ) - ਮਾਘ ਮਹੀਨਾ ਖ਼ਤਮ ਹੁੰਦੇ ਹੀ ਫੱਗਣ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਇਸ ਮਹੀਨੇ ’ਚ ਸਾਰੇ ਲੋਕਾਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਹੋਲੀ 29 ਮਾਰਚ ਨੂੰ ਮਨਾਈ ਜਾਵੇਗੀ ਅਤੇ ਇਸ ਸਾਲ ਹੋਲੀ ਦੇ ਮੌਕੇ ’ਤੇ ਵਿਸ਼ੇਸ਼ ਯੋਗ ਬਣ ਰਿਹਾ ਹੈ, ਜੋ ਕਾਫ਼ੀ ਮਹੱਤਵਪੂਰਨ ਹੈ। ਸਨਾਤਨ ਧਰਮ ਦੀ ਪਰੰਪਰਾ ਅਨੁਸਾਰ ਹੋਲੀ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਪ੍ਰਤੀਪਦਾ ਤਰੀਖ਼ ਨੂੰ ਮਨਾਈ ਜਾਂਦੀ ਹੈ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਕ੍ਰਿਸ਼ਣ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਧਰੁਵ ਯੋਗ ਬਣ ਰਿਹਾ ਹੈ। ਇਹ ਯੋਗ 499 ਸਾਲ ਬਾਅਦ ਆਇਆ ਹੈ। ਇਸ ਦਿਨ ਚੰਦਰਮਾ ਕੰਨਿਆ ਰਾਸ਼ੀ ’ਚ ਗੋਚਰ ਕਰ ਰਿਹਾ ਹੋਵੇਗਾ, ਉਥੇ ਹੀ ਮਕਰ ਰਾਸ਼ੀ ’ਚ ਸ਼ਨੀ ਅਤੇ ਗੁਰੂ ਵਿਰਾਜਮਾਨ ਹੋਣਗੇ। ਸ਼ੁੱਕਰ ਅਤੇ ਸੂਰਜ ਮੀਨ ਰਾਸ਼ੀ ’ਚ ਰਹਿਣਗੇ। ਮੰਗਲ ਅਤੇ ਰਾਹੂ ਬ੍ਰਿਖ ਰਾਸ਼ੀ, ਬੁੱਧ ਕੁੰਭ ਰਾਸ਼ੀ ਅਤੇ ਮੋਕਸ਼ ਕਾਰਨ ਕੇਤੂ ਬਿ੍ਰਸ਼ਚਕ ਰਾਸ਼ੀ ’ਚ ਵਿਰਾਜਮਾਨ ਰਹਿਣਗੇ। ਅਜਿਹੇ ’ਚ ਇਸ ਦੁਰਲਭ ਯੋਗ ਕਾਰਨ ਇਸ ਸਾਲ ਹੋਲੀ ਦਾ ਮਹੱਤਵ ਜੋਤਿਸ਼ ਵਿਗਿਆਨ ’ਚ ਵੱਧ ਗਿਆ ਹੈ।

ਇਸ ਸਾਲ ਹੋਲੀ ਦਾ ਸ਼ੁੱਭ ਮਹੂਰਤ
ਪੁਰਣਿਮਾ ਤਰੀਖ਼ ਸ਼ੁਰੂ : ਮਾਰਚ 28, 2021 ਨੂੰ 03:27 ਵਜੇ
ਪੁਰਣਿਮਾ ਤਰੀਖ਼ ਖ਼ਤਮ : ਮਾਰਚ 29, 2021 ਨੂੰ 00:17 ਵਜੇ
ਹੋਲੀਕਾ ਦਹਿਨ ਮਹੂਰਤ : 6.37 ਤੋਂ 08.56

ਰਾਸ਼ੀ ਅਨੁਸਾਰ ਹੋਲੀ ਵਾਲੇ ਦਿਨ ਇਨ੍ਹਾਂ ਰੰਗਾਂ ਦੀ ਕਰੋ ਵਰਤੋਂ

ਮੇਖ
ਮੇਖ ਰਾਸ਼ੀ ਦੇ ਜਾਤਕ ਦਾ ਸਬੰਧ ਅੱਗ ਨਾਲ ਮੰਨਿਆ ਜਾਂਦਾ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਲਾਲ ਅਤੇ ਗੁਲਾਬੀ ਰੰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਬ੍ਰਿਖ : ਇਸ ਰਾਸ਼ੀ ਦੇ ਲੋਕਾਂ ਦੇ ਸੁਭਾਅ ਵਿਚ ਗ੍ਰਾਉਂਡ ਵਰਕ ਕਰਨਾ ਸ਼ਾਮਲ ਹੁੰਦਾ ਹੈ। ਇਸ ਕਾਰਨ ਇਸ ਰਾਸ਼ੀ ਦੇ ਲੋਕਾਂ ਨੂੰ ਹਲਕਾ ਨੀਲਾ, ਹਰਾ ਅਤੇ ਗੁਲਾਬੀ ਰੰਗ ਨਾਲ ਹੋਲੀ ਖੇਡਣੀ ਚਾਹੀਦੀ ਹੈ।

ਮਿਥੁਨ
ਇਸ ਰਾਸ਼ੀ ਦੇ ਜਾਤਕਾਂ ਦੀ ਉਤਪਤੀ ਦਾ ਮੂਲ ਹਵਾ ਹੁੰਦੀ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਸਿਲਵਰ ਅਤੇ ਸਫੇਦ ਰੰਗ ਦੀ ਵਰਤੋਂ ਕਰਨੀ ਲਾਭਕਾਰੀ ਰਹੇਗੀ।

ਕਰਕ
ਇਸ ਰਾਸ਼ੀ ਦੇ ਲੋਕਾਂ ਦਾ ਮੂਲ ਤੱਤ ਜਲ ਹੈ। ਇਸ ਕਾਰਨ ਇਨ੍ਹਾਂ ਨੂੰ ਸਿਲਵਰ ਅਤੇ ਚਮਕੀਲੇ ਚਿੱਟੇ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਜੀਵਨ ਵਿਚ ਤਰੱਕੀ ਕਰ ਸਕਦੇ ਹੋ।

ਸਿੰਘ
ਇਸ ਰਾਸ਼ੀ ਦੇ ਜਾਤਕ ਨੂੰ ਆਪਣੇ ਸੁਭਾਅ ਵਿਚ ਗੁੱਸਾ ਘੱਟ ਕਰਨ ਲਈ ਭਡ਼ਕੀਲਾ ਲਾਲ ਅਤੇ ਤਾਂਬਈ ਲਾਲ ਰੰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੰਗ ਖੇਡਦੇ ਸਮੇਂ ਹਲਕੇ ਪੀਲੇ ਰੰਗ ਦਾ ਗੁਲਾਲ ਵੀ ਲਾਓ।

ਪੜ੍ਹੋ ਇਹ ਵੀ ਖ਼ਬਰ - Holi 2021 : ਵਾਸਤੂ ਸ਼ਾਸਤਰ ਅਨੁਸਾਰ ਇਸ ਵਾਰ ਇਨ੍ਹਾਂ ਰੰਗਾਂ ਨਾਲ ਖੇਡੋ ‘ਹੋਲੀ’, ਹੋਵੇਗਾ ਸ਼ੁੱਭ

ਕੰਨਿਆ
ਇਸ ਰਾਸ਼ੀ ਦਾ ਵੀ ਮੇਲ ਧਰਤੀ ਨਾਲ ਹੁੰਦਾ ਹੈ। ਇਸ ਦੇ ਚਲਦੇ ਜਾਤਕਾਂ ਨੂੰ ਨੇਵੀ ਬਲੂ, ਪੀਲਾ ਅਤੇ ਹਰੇ ਰੰਗ ਦਾ ਇਸਤੇਮਾਲ ਕਰਨਾ ਲਾਭਕਾਰੀ ਹੋਵੇਗਾ।

ਤੁਲਾ
ਇਸ ਰਾਸ਼ੀ ਦੇ ਲੋਕਾਂ ਦਾ ਸਿੱਧਾ ਸਬੰਧ ਹਵਾ ਨਾਲ ਹੁੰਦਾ ਹੈ।ਇਸ ਕਾਰਨ ਇਨ੍ਹਾਂ ਲਈ ਆਸਮਾਨੀ, ਬੈਂਗਣੀ ਅਤੇ ਨੀਲੇ ਰੰਗ ਨਾਲ ਹੋਲੀ ਖੇਡਣਾ ਲਾਭਕਾਰੀ ਰਹੇਗਾ।

ਬ੍ਰਿਸ਼ਚਕ
ਇਸ ਰਾਸ਼ੀ ਦੇ ਜਾਤਕ ਨੂੰ ਜਲ ਤੱਤ ਤੋਂ ਊਰਜਾ ਮਿਲਦੀ ਹੈ। ਇਸ ਕਾਰਨ ਇਨ੍ਹਾਂ ਨੂੰ ਹੋਲੀ ਖੇਡਦੇ ਸਮੇਂ ਮੈਰੂਨ ਅਤੇ ਲਾਲ ਰੰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਧਨੁ
ਇਸ ਰਾਸ਼ੀ ਦੇ ਲੋਕ ਬਹੁਤ ਗੰਭੀਰ ਸੁਭਾਅ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਸੰਤਰੀ, ਬੈਂਗਣੀ , ਸੰਧੂਰੀ ਤੋਂ ਇਲਾਵਾ ਕੇਸਰ ਪਾਊਡਰ ਨਾਲ ਹੋਲੀ ਖੇਡਣੀ ਚਾਹੀਦੀ ਹੈ।

ਮਕਰ
ਇਸ ਰਾਸੀ ਦੇ ਲੋਕ ਜ਼ਮੀਨੀ ਪੱਧਰ ਦੇ ਹੁੰਦੇ ਹਨ। ਇਨ੍ਹਾਂ ਨੂੰ ਹਲਕੇ ਕਾਲੇ ਅਤੇ ਗੂਡ਼ੇ ਨੀਲੇ ਰੰਗ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਦੂਜਿਆਂ ਪ੍ਰਤੀ ਨਫ਼ਰਤ ਨੂੰ ਦੂਰ ਕੀਤਾ ਜਾ ਸਕਦਾ ਹੈ।

ਕੁੰਭ
ਇਸ ਰਾਸ਼ੀ ਦੇ ਜਾਤਕ ਠੰਢੇ ਸੁਭਾਅ ਅਤੇ ਜਲ ਤੱਤ ਤੋਂ ਊੁਰਜਾ ਪ੍ਰਾਪਤ ਕਰਨ ਵਾਲੇ ਹੁੰਦੇ ਹਨ। ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਨੂੰ ਇੰਦਰਧਨੁਸ਼ ਵਿਚ ਆਉਣ ਵਾਲੇ ਸਾਰੇ ਗੂਡ਼ੇ ਨੀਲੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਉਹ ਵਿਕਾਸ ਵੱਲ ਵਧਣਗੇ।

ਮੀਨ
ਇਸ ਰਾਸ਼ੀ ਦੇ ਜਾਤਕ ਨੂੰ ਵੀ ਜਲ ਤੋਂ ਊਰਜਾ ਮਿਲਦੀ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਸਮੁੰਦਰੀ ਹਰਾ ਅਤੇ ਬੈਂਗਣੀ ਰੰਗ ਇਸਤੇਮਾਲ ਕਰਨਾ ਚਾਹੀਦਾ ਹੈ, ਜੋ ਇਨਸਾਨ ਨੂੰ ਪਾਜ਼ੇਟਿਵ ਊਰਜਾ ਪ੍ਰਦਾਨ ਕਰਦਾ ਹੈ।
 
 


author

rajwinder kaur

Content Editor

Related News