ਹੋਲੇ-ਮਹੱਲੇ ਮੌਕੇ ਸੰਗਤਾਂ ਲਈ ਖੋਲ੍ਹੀ ਗਈ ਫਰੀ ਡਿਸਪੈਂਸਰੀ (ਤਸਵੀਰਾਂ)

Tuesday, Mar 10, 2020 - 06:50 PM (IST)

ਸ੍ਰੀ ਅਨੰਦਪੁਰ ਸਾਹਿਬ— ਹੋਲੇ-ਮਹੱਲੇ ਦੇ ਤੀਜੇ ਦਿਨ ਵੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਤਿੰਨ ਦਿਨਾਂ ਤਿਉਹਾਰ 'ਚ ਖਾਲਸੇ ਦਾ ਜੋਸ਼ ਦੇਖਣ ਵਾਲਾ ਹੁੰਦਾ ਹੈ। ਖਾਲਸੇ ਦੀ ਇਸ ਜਨਮ ਭੂਮੀ 'ਤੇ ਚੱਲ ਰਹੇ ਤਿੰਨ ਦਿਨਾਂ ਕੌਮੀ ਜੋੜ ਮੇਲਾ ਹੋਲੇ-ਮਹੱਲੇ ਦੌਰਾਨ ਗੁਰੂ ਨਗਰੀ ਕੇਸਰੀ ਰੰਗ 'ਚ ਰੰਗੀ ਗਈ। ਮੇਲੇ ਦੌਰਾਨ ਜਿੱਥੇ ਸੰਗਤਾਂ ਲਈ ਵੱਖ-ਵੱਥ ਸੰਸਥਾਵਾਂ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਬੀਮਾਰ ਹੋਣ ਵਾਲੇ ਸ਼ਰਧਾਲੂਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਭਾਈ ਘਨੱਈਆ ਜੀ ਫਰੀ ਡਿਸਪੈਂਸਰੀ ਖੋਲ੍ਹੀ ਗਈ ਹੈ।

PunjabKesari

ਇਸ ਡਿਸਪੈਂਸਰੀ 'ਚ ਬੀਮਾਰ ਸ਼ਰਧਾਲੂਆਂ ਨੂੰ ਮੁਢੱਲੀ ਸਹਾਇਤਾ ਦਿੱਤੀ ਜਾ ਰਹੀ ਹੈ। ਜੇਕਰ ਕਿਸੇ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਈ ਰੈਫਰ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਡਿਸਪੈਂਸਰੀ 'ਚ ਤਾਇਨਾਤ ਲੇਡੀ ਡਾਕਟਰ ਨੇ ਦੱਸਿਆ ਕਿ ਇਹ ਡਿਸਪੈਂਸਰੀ ਸੰਨ 90 ਤੋਂ ਖੋਲ੍ਹੀ ਗਈ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਬੀਂਮਾਰ ਹੋਣ ਵਾਲੇ ਮਰੀਜ਼ਾਂ ਨੂੰ ਇਥੇ ਫਰਸਟ ਏਡ ਦਿੱਤੀ ਜਾ ਰਹੀ ਹੈ। ਮਾਣਯੋਗ ਸ. ਜਸਬੀਰ ਸਿੰਘ ਮੈਨੇਜਰ ਸਾਬ੍ਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਹਰ ਮਹੀਨੇ 50 ਹਜ਼ਾਰ ਦੇ ਕਰੀਬ ਦਵਾਈ ਲਿਆ ਕੇ ਦਿੱਤੀ ਜਾ ਰਹੀ ਹੈ, ਜੋਕਿ ਯਾਤਰੀਆਂ ਨੂੰ ਫਰੀ 'ਚ ਵੰਡੀ ਜਾ ਰਹੀ ਹੈ।

PunjabKesari

ਕੋਰੋਨਾ ਵਾਇਰਸ 'ਤੇ ਬੋਲਦੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਾਜ ਦੀ ਕ੍ਰਿਪਾ ਦੇ ਨਾਲ ਅਜੇ ਤੱਕ ਕੋਈ ਵੀ ਕੋਰੋਨਾ ਵਾਇਰਸ ਦਾ ਮਰੀਜ਼ ਇਥੇ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਡਿਸਪੈਂਸਰੀ ਸਵੇਰੇ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ ਇਥੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਖਾਂਸੀ, ਜ਼ੁਕਾਮ, ਬੁਖਾਰ ਦੇ ਕਈ ਮਰੀਜ਼ ਆ ਰਹੇ ਹਨ ਪਰ ਜੇਕਰ ਕਿਸੇ ਨੂੰ ਮੁੱਢਲੀ ਸਹਾਇਤਾ ਮਿਲਣ 'ਤੇ ਵੀ ਆਰਾਮ ਨਹੀਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਹਸਪਤਾਲ 'ਚ ਚੈਕਅਪ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

PunjabKesari
ਇਹ ਵੀ ਪੜ੍ਹੋ: ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਸੰਗਤ ਦਾ ਉਮੜਿਆ ਸੈਲਾਬ (ਤਸਵੀਰਾਂ)


shivani attri

Content Editor

Related News