ਪਿਉ ਦਾ ਸਿਰ ’ਚ ਹਥੌੜਾ ਮਾਰ ਕੇ ਕਤਲ
Wednesday, Apr 10, 2019 - 01:07 AM (IST)

ਪਟਿਆਲਾ, (ਬਲਜਿੰਦਰ)-ਸ਼ਹਿਰ ਦੇ ਤ੍ਰਿਪਡ਼ੀ ਇਲਾਕੇ ਵਿਚ ਰਤਨ ਨਗਰ ਵਿਚ ਅੱਜ ਦੇਰ ਸ਼ਾਮ ਇਕ ਪੁੱਤ ਨੇ ਆਪਣੇ ਪਿਉ ਦੇ ਸਿਰ ਵਿਚ ਹਥੌਡ਼ਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ (62) ਵਜੋਂ ਹੋਈ। ਪੁੱਤ ਦਾ ਨਾਂ ਲਾਲੀ (30) ਹੈ।
ਅੱਜ ਸ਼ਾਮ ਨੂੰ ਲਾਲੀ ਨੇ ਘਰ ਵਿਚ ਹੀ ਆਪਣੇ ਪਿਉ ਬਲਕਾਰ ਸਿੰਘ ਦੇ ਸਿਰ ’ਚ ਹਥੌਡ਼ੇ ਨਾਲ ਵਾਰ ਕੀਤਾ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਲੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਡੀ. ਐੈੱਸ. ਪੀ. ਦਲਵੀਰ ਸਿੰਘ ਗਰੇਵਾਲ ਅਤੇ ਥਾਣਾ ਤ੍ਰਿਪਡ਼ੀ ਦੇ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਐੈੱਸ. ਐੈੱਚ. ਓ. ਢਿੱਲੋਂ ਨੇ ਦੱਸਿਆ ਕਿ ਲਾਲੀ ਦਿਮਾਗੀ ਤੌਰ ’ਤੇ ਥੋੜ੍ਹਾ ਪ੍ਰੇਸ਼ਾਨ ਅਤੇ ਬੇਰੋਜ਼ਗਾਰ ਹੈ। ਉਸ ਦਾ ਪਿਤਾ ਮ੍ਰਿਤਕ ਬਲਕਾਰ ਸਿੰਘ ਪੰਜਾਬ ਪਾਵਰਕਾਮ ’ਚੋਂ ਬਤੌਰ ਜੇ. ਈ. ਸੇਵਾਮੁਕਤ ਹੋਇਆ ਸੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।