ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਚਿਆ ਇਤਿਹਾਸ

Wednesday, Aug 18, 2021 - 06:48 PM (IST)

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਚਿਆ ਇਤਿਹਾਸ

ਪਟਿਆਲਾ : ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਏ. ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਤਿਹਾਸ ਰਚਿਆ ਹੈ ਤੇ ਭਾਰਤ ਦੇ ਸਾਰੇ ਡਿਸਕੌਮਸ ਵਿੱਚ ਡਿਸਕਾਮ ਸੈਕਟਰ ਵਿੱਚ ਪੀ. ਏ. ਟੀ. (ਪਰਫਾਰਮ, ਅਚੀਵ ਐਂਡ ਟ੍ਰੇਡ) ਸਾਈਕਲ -2 ਵਿੱਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਬਣ ਗਿਆ ਹੈ । ਸੀ. ਐੱਮ. ਡੀ. ਨੇ ਕਿਹਾ ਕਿ ਬਿਜਲੀ ਮੰਤਰਾਲੇ ਵੱਲੋਂ ਪੀ. ਐੱਸ. ਪੀ. ਸੀ. ਐੱਲ. ਨੂੰ 80,686 ਊਰਜਾ ਬਚਾਉਣ ਦੇ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵੇਰਵੇ ਸਾਂਝੇ ਕਰਦੇ ਹੋਏ ਸੀ. ਐੱਮ. ਡੀ. ਨੇ ਕਿਹਾ ਕਿ ਪਰਫਾਰਮ, ਅਚੀਵ ਐਂਡ ਟ੍ਰੇਡ (ਪੀ. ਏ. ਟੀ.) ਰਾਸ਼ਟਰੀ ਮਿਸ਼ਨ ਐਨਹਾਂਸਡ ਐਨਰਜੀ ਐਫੀਸੀਐਂਸੀ (ਐੱਨ. ਐੱਮ. ਈ. ਈ. ਈ.) ਦੇ ਅਧੀਨ ਪ੍ਰਮੁੱਖ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪੀ. ਏ. ਟੀ. ਸਕੀਮ ਦਾ ਪਹਿਲਾ ਚੱਕਰ 2015 ਵਿੱਚ ਪੂਰਾ ਹੋਇਆ ਸੀ ਅਤੇ ਦੂਜੇ ਚੱਕਰ ਨੇ 14.08 ਮਿਲੀਅਨ ਟਨ ਦੀ ਕੁੱਲ ਊਰਜਾ ਬੱਚਤ ਪ੍ਰਾਪਤ ਕੀਤੀ ਹੈ ਅਤੇ ਇਸਦੇ ਨਤੀਜੇ ਵਜੋਂ 66.01 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਦੀ ਕਮੀ ਆਈ। ਉਨ੍ਹਾਂ ਅੱਗੇ ਕਿਹਾ ਕਿ ਪੀ. ਏ. ਟੀ. ਸਕੀਮ ਦੇ ਅਧੀਨ ਬੇਸਲਾਈਨ ਡਾਟਾ (ਕੁਸ਼ਲਤਾ ਦਾ ਮੌਜੂਦਾ ਪੱਧਰ) ਦੀ ਤਸਦੀਕ ਕਰਨ ਲਈ ਮਨੋਨੀਤ ਖਪਤਕਾਰ (ਡੀ. ਸੀ.) ਦਾ ਊਰਜਾ ਆਡਿਟ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਨਿਕਾਸ ਦੇ ਟੀਚੇ ਦਿੱਤੇ ਜਾਂਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਊਰਜਾ ਬਚਾਉਣ ਦੇ ਸਰਟੀਫਿਕੇਟ (Energy Saving Certificates) ਉਨ੍ਹਾਂ ਡਿਸਕੌਮਜ਼ ਨੂੰ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਟੀਚਿਆਂ ਤੋਂ ਜ਼ਿਆਦਾ ਹਾਸਲ ਕੀਤਾ ਹੈ। ਇਹ ਸਰਟੀਫਿਕੇਟ ਡਿਸਕਾਮਸ ਨੂੰ ਵੇਚੇ ਜਾ ਸਕਦੇ ਹਨ ਜੋ ਊਰਜਾ ਦੀ ਖਪਤ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ ਅਤੇ ਊਰਜਾ ਸੰਭਾਲ ਕਾਨੂੰਨ, 2001 ਦੇ ਅਧੀਨ ਵਿੱਤੀ ਜੁਰਮਾਨੇ ਦੇ ਲਈ ਜ਼ਿੰਮੇਵਾਰ ਹਨ । ਇੱਕ ਸੰਦੇਸ਼ ਵਿੱਚ ਏ.ਵੇਣੂ ਪ੍ਰਸਾਦ ਨੇ ਊਰਜਾ ਆਡਿਟ ਅਤੇ ਇਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਪੀ. ਐੱਸ. ਪੀ. ਸੀ. ਐੱਲ. ਐਨਰਜੀ ਆਡੀਟਰਸ ਟੀਮ ਨੂੰ ਇਸ  ਮਹਾਨ ਪ੍ਰਾਪਤੀ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਹੈ।
 


author

Anuradha

Content Editor

Related News