ਮੰਦਰ ਦੇ ਡੇਰੇ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਟੈਂਕੀ ਬਣਾਉਣ ਤੋਂ ਭੜਕਿਆ ਹਿੰਦੂ ਸਮਾਜ, ਸਰਕਾਰ ''ਤੇ ਲਾਏ ਇਹ ਇਲਜ਼ਾਮ

Friday, Nov 11, 2022 - 02:06 AM (IST)

ਮੰਦਰ ਦੇ ਡੇਰੇ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਟੈਂਕੀ ਬਣਾਉਣ ਤੋਂ ਭੜਕਿਆ ਹਿੰਦੂ ਸਮਾਜ, ਸਰਕਾਰ ''ਤੇ ਲਾਏ ਇਹ ਇਲਜ਼ਾਮ

ਪਟਿਆਲਾ (ਰਾਜੇਸ਼ ਪੰਜੌਲਾ) : ਰਾਜਪੁਰਾ ਰੋਡ ’ਤੇ ਪੁਰਾਣੀ ਚੁੰਗੀ ਨੇੜੇ ਸਥਿਤ ਹਿੰਦੂ ਧਾਰਮਿਕ ਡੇਰਾ ਤਲਾਬ ਮੁੰਗੀਆਂ ਵਾਲਾ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਪਾਣੀ ਦੀ ਟੈਂਕੀ ਬਣਾਉਣ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹਿੰਦੂ ਸਮਾਜ ਭੜਕ ਉਠਿਆ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸਿਵਲ ਰਿੱਟ ਪਟੀਸ਼ਨ ਨੰ. 19206 ਦੇ ਤਹਿਤ ਇਸ ਜ਼ਮੀਨ ’ਤੇ ਸਟੇਟਸ-ਕੋ ਦਿੱਤਾ ਹੋਇਆ ਹੈ। ਲਿਹਾਜ਼ਾ ਕੋਈ ਵੀ ਇਥੇ ਕਿਸੇ ਵੀ ਤਰ੍ਹਾਂ ਦੀ ਨਿਰਮਾਣ ਗਤੀਵਿਧੀ ਨਹੀਂ ਕਰ ਸਕਦਾ ਪਰ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਿਰਮਾਣ ਕਾਰਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਨੇ ਪਖੰਡ, ਝੂਠ ਤੇ ਜਾਤ-ਪਾਤ ਦੀਆਂ ਵਲ਼ਗਣਾਂ ਤੋਂ ਉੱਪਰ ਉੱਠਣ ਦਾ ਦਿੱਤਾ ਸੁਨੇਹਾ : CM ਮਾਨ

ਇਸ ਪ੍ਰਾਚੀਨ ਡੇਰੇ ’ਚ ਪਵਿੱਤਰ ਮੰਦਰ ਵੀ ਬਣਿਆ ਹੋਇਆ ਹੈ। ਰਿਆਸਤੀ ਸ਼ਹਿਰ ਹੋਣ ਕਾਰਨ ਪਟਿਆਲਾ ’ਚ ਵੱਡੀ ਗਿਣਤੀ ’ਚ ਹਿੰਦੂ ਧਰਮ ਨਾਲ ਸਬੰਧਤ ਧਾਰਮਿਕ ਡੇਰੇ ਹਨ। ਲਗਾਤਾਰ ਹਿੰਦੂ ਧਾਰਮਿਕ ਡੇਰਿਆਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ। ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਸੰਮਤੀ ਦੇ ਸੀਨੀਅਰ ਆਗੂ ਸਵਤੰਤਰ ਰਾਜ ਪਾਸੀ ਨੇ ਕਿਹਾ ਕਿ ਹਿੰਦੂਆਂ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜਦੋਂ ਇਸ ਡੇਰੇ ਦੀ ਜ਼ਮੀਨ ’ਤੇ ਹਾਈਕੋਰਟ ਨੇ ਸਟੇਟਸ-ਕੋ ਦਾ ਫੈਸਲਾ ਸੁਣਾਇਆ ਹੋਇਆ ਹੈ ਤਾਂ ਫਿਰ ਕਾਨੂੰਨ ਤੋਂ ਉਪਰ ਜਾ ਕੇ ਕਿਸ ਦੀ ਸ਼ਹਿ ਨਾਲ ਇਥੇ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ। ਡੇਰੇ ਦੇ ਮਹੰਤ ਡਾ. ਰਵਿੰਦਰ ਕਪੂਰ ਨੇ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੇ ਡੇਰੇ ਦੀ ਹੈ। ਉਨ੍ਹਾਂ ਦੇ ਗੁਰੂ ਮਹੰਤ ਸ਼ਿਵਰਾਜ ਕਪੂਰ ਦੇ ਨਾਂ ’ਤੇ ਇਹ ਜ਼ਮੀਨ ਹੈ। ਪ੍ਰਸ਼ਾਸਨ ਵੱਲੋਂ ਸ਼ਰੇਆਮ ਧੱਕਾ ਕਰਕੇ ਹਿੰਦੂਆਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪਟਿਆਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦੀ ਮੌਤ

ਉਨ੍ਹਾਂ ਕਿਹਾ ਕਿ ਇਕ ਪਾਸੇ ਹੋਰ ਧਰਮਾਂ ਦੇ ਲੋਕਾਂ ਵੱਲੋਂ ਇੰਪਰੂਵਮੈਂਟ ਟਰੱਸਟ ਦੀ 200 ਕਰੋੜ ਰੁਪਏ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਧਾਰਮਿਕ ਅਸਥਾਨ ਬਣਾ ਲਿਆ ਗਿਆ ਹੈ। ਹਾਈਕੋਰਟ ਨੇ ਇਹ ਜ਼ਮੀਨ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਪਰ ਉਸ ਜ਼ਮੀਨ ਵੱਲ ਕੋਈ ਦੇਖ ਨਹੀਂ ਰਿਹਾ। ਇੰਪਰੂਵਮੈਂਟ ਟਰੱਸਟ ਦੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਹੈ, ਜਦੋਂ ਕਿ ਦੂਜੇ ਪਾਸੇ ਹਿੰਦੂ ਧਾਰਮਿਕ ਡੇਰਿਆਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਇਸ ਕਾਰਵਾਈ ਖਿਲਾਫ਼ ਹਾਈਕੋਰਟ ’ਚ ਕੰਟੈਂਪਟ ਆਫ਼ ਕੋਰਟ ਦਾ ਕੇਸ ਦਰਜ ਕਰਨਗੇ। ਇਸ ’ਚ ਡਿਪਟੀ ਕਮਿਸ਼ਨਰ ਪਟਿਆਲਾ, ਐੱਫ. ਸੀ. ਆਰ. ਪੰਜਾਬ, ਨਗਰ ਨਿਗਮ ਕਮਿਸ਼ਨਰ ਪਟਿਆਲਾ ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਪਾਰਟੀ ਬਣਾਇਆ ਜਾਵੇਗਾ। ਪ੍ਰਸ਼ਾਸਨ ਨੂੰ ਇਹ ਸਟੇਟਸ-ਕੋ ਭੇਜਿਆ ਗਿਆ ਹੈ ਪਰ ਇਸ ਦੇ ਬਾਵਜੂਦ ਇਥੇ ਨਿਰਮਾਣ ਕਾਰਜ ਜਾਰੀ ਹੈ।

ਇਹ ਵੀ ਪੜ੍ਹੋ : SGPC ਚੋਣ ਜਿੱਤਣ ਤੋਂ ਬਾਅਦ ਮਜੀਠੀਆ ਦਾ ਬਿਆਨ- 'ਸ਼੍ਰੋਮਣੀ ਕਮੇਟੀ ਨੂੰ ਤੋੜਨ ’ਚ ਵਿਰੋਧੀ ਕਦੇ ਨਹੀਂ ਹੋਣਗੇ ਕਾਮਯਾਬ'

ਪੰਜਾਬ ’ਚ ਹਿੰਦੂ ਅਤੇ ਧਾਰਮਿਕ ਅਸਥਾਨਾਂ ਦੀਆਂ ਜ਼ਮੀਨਾਂ ਸੁਰੱਖਿਅਤ ਨਹੀਂ : ਮਹੰਤ ਰਵੀਕਾਂਤ

ਹਿੰਦੂ ਵੈੱਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀਕਾਂਤ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਹਿੰਦੂਆਂ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਥੇ ਹੀ ਹਿੰਦੂਆਂ ਦੀਆਂ ਧਾਰਮਿਕ ਜ਼ਮੀਨਾਂ ’ਤੇ ਵੀ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਤੋਂ ਲੱਗਦਾ ਹੈ ਕਿ ਪੰਜਾਬ ’ਚ ਤਾਲਿਬਾਨ ਦਾ ਰਾਜ ਚੱਲ ਰਿਹਾ ਹੈ। ਤਾਲਿਬਾਨ ਦਾ ਹੁਕਮ ਹੁੰਦਾ ਹੈ ਕਿ ਸਿਰਫ ਇਕ ਧਰਮ ਦੇ ਲੋਕ ਹੀ ਉਸ ਦੇ ਦੇਸ਼ ’ਚ ਰਹਿ ਸਕਦੇ ਹਨ। ਇਸੇ ਤਾਲਿਬਾਨ ਸੋਚ ਤਹਿਤ ਪੰਜਾਬ ’ਚ ਹਿੰਦੂਆਂ ਨੂੰ ਡਰਾ ਕੇ ਇਥੋਂ ਭਜਾਉਣ ਦੀ ਸਾਜ਼ਿਸ਼ ਚੱਲ ਰਹੀ ਹੈ।

ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਤੇ ਸ਼ੋਏਬ ਮਲਿਕ ਦਾ ਤਲਾਕ Confirm! ਦੋਸਤ ਨੇ ਕੀਤਾ ਖੁਲਾਸਾ

ਮਹੰਤ ਰਵੀਕਾਂਤ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਹਿੰਦੂ ਲੀਡਰ ਨੂੰ ਕਤਲ ਕੀਤਾ ਜਾ ਰਿਹਾ ਹੈ। ਸਰਕਾਰ ਚੁੱਪ ਬੈਠੀ ਹੈ। ਹੁਣ ਸਰਕਾਰ ਨੇ ਹਿੰਦੂ ਧਾਰਮਿਕ ਅਸਥਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪ੍ਰਸ਼ਾਸਨ ਅਤੇ ਪੁਲਸ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਹਿੰਦੂਆਂ ’ਤੇ ਅੱਤਿਆਚਾਰ ਕਰਨ ਵਾਲੇ ਅਤੇ ਹਿੰਦੂਆਂ ਨੂੰ ਕਤਲ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ। ਪਿਛਲੇ 7 ਮਹੀਨਿਆਂ ’ਚ ਇਹ ਬਦਲਾਅ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਐਕਸ਼ਨ 'ਚ ਵਿਜੀਲੈਂਸ ਬਿਊਰੋ, 10,000 ਰੁਪਏ ਰਿਸ਼ਵਤ ਲੈਂਦਿਆਂ ਮਹਿਲਾ SHO ਕਾਬੂ

ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਨੂੰ ਹੁਣ ਜਾਗਣ ਦੀ ਲੋੜ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ’ਚ ਹਿੰਦੂਆਂ ਦੇ ਮੰਦਰਾਂ ’ਤੇ ਵੀ ਪਾਕਿਸਤਾਨ ਦੀ ਤਰਜ਼ ’ਤੇ ਕਾਰਵਾਈ ਕੀਤੀ ਜਾਵੇਗੀ। ਹਿੰਦੂ ਸਮਾਜ ਨੂੰ ਇਕਜੁਟ ਹੋ ਕੇ ਸਰਕਾਰ ਦੇ ਖਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰਨ ਦੀ ਲੋੜ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News