ਹਿੰਦੂ ਸੰਗਠਨ ਵੱਲੋਂ ਕੱਲ ਅੰਮ੍ਰਿਤਸਰ ''ਚ ਬੰਦ ਦਾ ਸੱਦਾ

10/30/2017 10:03:01 PM

ਅੰਮ੍ਰਿਤਸਰ— ਅੰਮ੍ਰਿਤਸਰ 'ਚ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਹਿੰਦੂ ਸੰਘਰਸ਼ ਕਮੇਟੀ ਦੇ ਨੇਤਾ ਵਿਪਨ ਸ਼ਰਮਾ ਦੀ ਸੋਮਵਾਰ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਦੇ ਵਿਰੋਧ 'ਚ ਉਤਰੇ ਹਿੰਦੂ ਸੰਗਠਨਾਂ ਨੇ ਕੱਲ ਅੰਮ੍ਰਿਤਸਰ 'ਚ ਬੰਦ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਮੋਹਕਮਪੁਰ ਥਾਣਾ ਖੇਤਰ ਦੇ ਬਟਾਲਾ ਰੋਡ 'ਤੇ ਤਿੰਨ ਮੋਟਰਸਾਇਕਲਾਂ 'ਤੇ ਆਏ ਹਮਲਾਵਰਾਂ ਨੇ ਵਿਪਨ ਸ਼ਰਮਾ ਨੂੰ 10 ਤੋਂ 12 ਗੋਲੀਆਂ ਮਾਰੀਆਂ ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀ ਸ਼ਰਮਾ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਹਾਇਕ ਪੁਲਸ ਕਮਿਸ਼ਨਰ ਲਖਵੀਰ ਸਿੰਘ ਅਧਿਕਾਰੀਆਂ ਸਣੇ ਹਾਦਸੇ ਵਾਲੀ ਥਾਂ 'ਤੇ ਪਹੁੰਚੇ 'ਤੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰੀ ਦੇ ਆਦੇਸ਼ ਦਿੱਤੇ।


Related News