ਸਰਹੱਦ ਪਾਰ: ਅਗਵਾਕਾਰਾਂ ਤੋਂ ਬਚ ਕੇ ਨਿਕਲੀ ਹਿੰਦੂ ਕੁੜੀ ਨੂੰ ਫਿਰ ਕੀਤਾ ਅਗਵਾ

Sunday, May 01, 2022 - 10:22 AM (IST)

ਸਰਹੱਦ ਪਾਰ: ਅਗਵਾਕਾਰਾਂ ਤੋਂ ਬਚ ਕੇ ਨਿਕਲੀ ਹਿੰਦੂ ਕੁੜੀ ਨੂੰ ਫਿਰ ਕੀਤਾ ਅਗਵਾ

ਗੁਰਦਾਸਪੁਰ/ਪਾਕਿਸਤਾਨ (ਜ. ਬ.)- ਪਾਕਿਸਤਾਨ ਦੇ ਸਿੰਧ ਸੂਬੇ ਦੀ ਜੋ ਹਿੰਦੂ ਕੁੜੀ ਆਪਣੇ ਅਗਵਾਕਾਰਾਂ ਤੋਂ ਬੀਤੇ ਸਾਲ ਮੁਕਤ ਹੋਣ ’ਚ ਸਫ਼ਲ ਹੋ ਗਈ ਸੀ, ਉਸ ਨੂੰ ਫਿਰ ਅਗਵਾ ਕਰਕੇ ਉਸ ਦਾ ਅਗਵਾਕਾਰ ਨਾਲ ਹੀ ਜ਼ਬਰਦਸਤੀ ਨਿਕਾਹ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਸ਼ਹਿਰ ਘੋਟਕੀ ਤੋਂ 16-9-2020 ਨੂੰ ਹਿੰਦੂ ਕੁੜੀ ਕਵਿਤਾ ਮੇਗਵਾਰ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਤਬਦੀਲੀ ਕਰਕੇ ਇਕ ਮਾੜੀ ਬਲੋਚ ਨਾਮ ਦੇ ਮੁਸਲਮਾਨ ਨੌਜਵਾਨ ਨਾਲ ਨਿਕਾਹ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਪਟਿਆਲਾ ਦੀ ਘਟਨਾ 'ਤੇ ਬੋਲੇ ਸਿਮਰਨਜੀਤ ਸਿੰਘ ਮਾਨ, ਦੱਸਿਆ ਸਿਆਸੀ ਸਟੰਟ

ਕਵਿਤਾ ਨੇ ਉਦੋਂ ਅਦਾਲਤ ’ਚ ਵੀ ਆਪਣੀ ਮਰਜ਼ੀ ਨਾਲ ਨਿਕਾਹ ਕਰਨ ਦਾ ਬਿਆਨ ਦਿੱਤਾ ਸੀ ਪਰ ਮਾਰਚ 2021 ਨੂੰ ਕਵਿਤਾ ਨੇ ਆਪਣੇ ਸਹੁਰੇ ਘਰ ਦੀ ਛੱਤ ਤੋਂ ਝੰਡਾ ਫਹਿਰਾ ਕੇ ਉਸ ਨੂੰ ਕੈਦ ਤੋਂ ਮੁਕਤ ਕਰਵਾਉਣ ਦੀ ਆਵਾਜ਼ ਬੁਲੰਦ ਕੀਤੀ ਸੀ। ਅਦਾਲਤ ਦੇ ਹੁਕਮਾਂ ’ਤੇ ਕਵਿਤਾ ਨੂੰ ਪੁਲਸ ਨੇ ਬਰਾਮਦ ਕਰ ਕੇ ਉਸਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ। ਬੀਤੇ ਦਿਨੀਂ ਇਸੇ ਹਿੰਦੂ ਕੁੜੀ ਕਵਿਤਾ ਮੇਗਵਾਰ ਦਾ ਫਿਰ ਅਨਵਰ ਸੋਲੰਕੀ ਵਾਸੀ ਘੋਟਕੀ ਨੇ ਅਗਵਾ ਕਰਕੇ ਜ਼ਬਰਦਸਤੀ ਹੀ ਨਿਕਾਹ ਕਰ ਲਿਆ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News