ਡਿਊਟੀ ਦੌਰਾਨ ਸਹਾਇਕ ਥਾਣੇਦਾਰ ਦੀ ਹਾਰਟ ਐਟਕ ਨਾਲ ਮੌਤ

04/03/2019 9:41:37 AM

ਭਿੰਡੀ ਸੈਦਾਂ (ਗੁਰਜੰਟ) : ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਵਿਖੇ ਰਾਤ ਸਮੇਂ ਡਿਊਟੀ 'ਤੇ ਤਾਇਨਾਤ ਸਹਾਇਕ ਥਾਣੇਦਾਰ ਦੀ ਅਚਾਨਕ ਹਾਰਟ ਐਟਕ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਸਰਬਜੀਤ ਸਿੰਘ ਮੁਤਾਬਿਕ 1 ਅਪ੍ਰੈਲ ਦੀ ਰਾਤ ਥਾਣਾ ਭਿੰਡੀ ਸੈਦਾਂ ਵਿਖੇ ਡਿਊਟੀ ਅਫਸਰ ਤੇ ਤਾਇਨਾਤ ਏ. ਐੱਸ. ਆਈ. ਗੁਰਮੀਤ ਸਿੰਘ ਰਾਤ 12 ਵਜੇ ਦੇ ਕਰੀਬ ਆਪਣੇ ਸਾਥੀ ਮੁਲਾਜ਼ਮਾਂ ਨਾਲ ਖਾਣਾ ਖਾਣ ਉਪਰੰਤ ਸੁੱਤਾ ਤਾਂ ਸਵੇਰੇ ਦੇਖਣ 'ਤੇ ਪਤਾ ਲੱਗਾ ਕਿ ਅਚਾਨਕ ਹਾਰਟ ਐਕਟ ਆਉਣ ਨਾਲ ਉਸਦੀ ਮੌਤ ਹੋ ਗਈ ਹੈ।


Baljeet Kaur

Content Editor

Related News