ਚੰਡੀਗੜ੍ਹ 'ਚ ਪਟਾਕਿਆਂ ਦੀ ਵਿਕਰੀ 'ਤੇ ਹਾਈਕੋਰਟ ਦਾ ਫੈਸਲਾ, ਡਰਾਅ ਰਾਹੀਂ ਦਿੱਤੇ ਜਾਣ ਪਟਾਕੇ ਵੇਚਣ ਸਬੰਧੀ ਲਾਈਸੈਂਸ

Friday, Oct 13, 2017 - 02:57 PM (IST)

ਚੰਡੀਗੜ੍ਹ 'ਚ ਪਟਾਕਿਆਂ ਦੀ ਵਿਕਰੀ 'ਤੇ ਹਾਈਕੋਰਟ ਦਾ ਫੈਸਲਾ, ਡਰਾਅ ਰਾਹੀਂ ਦਿੱਤੇ ਜਾਣ ਪਟਾਕੇ ਵੇਚਣ ਸਬੰਧੀ ਲਾਈਸੈਂਸ

ਚੰਡੀਗੜ੍ਹ : ਸ਼ਹਿਰ 'ਚ ਪਟਾਕਿਆਂ ਦੀ ਵਿਕਰੀ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਪਟਾਕਿਆਂ ਦੀ ਵਿਕਰੀ ਲਈ ਡਰਾਅ ਕੱਢ ਕੇ ਪਟਾਕਾ ਵਿਕਰੇਤਾਵਾਂ ਨੂੰ ਲਾਈਸੈਂਸ ਦਿੱਤੇ ਜਾਣ। ਇਸ ਤੋਂ ਇਲਾਵਾ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਸ਼ਾਮ ਦੇ 6.30 ਤੋਂ ਲੈ ਕੇ ਰਾਤ ਦੇ 9.30 ਤੱਕ ਸਿਰਫ 3 ਘੰਟੇ ਹੀ ਪਟਾਕਿਆਂ ਦਾ ਇਸਤੇਮਾਲ ਕੀਤਾ ਜਾਵੇ। ਹਾਈਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਅਤੇ ਜਸਟਿਸ ਅਮਿਤ ਰਾਵਲ ਦੀ ਬੈਂਚ 'ਚ ਸ਼ੁੱਕਰਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਕਿ ਪਟਾਕਿਆਂ ਦੀ ਵਿਕਰੀ 'ਚ ਵੀ ਕਮੀ ਆਉਣੀ ਚਾਹੀਦੀ ਹੈ, ਇਸ ਦੇ ਲਈ ਅਦਾਲਤ ਨੇ ਪਟਾਕਿਆਂ ਦੀ ਵਿਕਰੀ ਲਈ ਪਿਛਲੇ ਸਾਲ ਦਿੱਤੇ ਟੈਂਪਰਰੀ ਲਾਈਸੈਂਸਾਂ 'ਚੋਂ ਇਸ ਸਾਲ 20 ਫੀਸਦੀ ਲਾਈਸੈਂਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਹਾਈਕੋਰਟ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੂੰ ਹੁਕਮ ਦਿੱਤੇ ਹਨ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ ਆਪਣੇ ਜ਼ਿਲਿਆਂ 'ਚ ਪਟਾਕਿਆਂ ਦੀ ਵਿਕਰੀ ਦਾ ਸਥਾਨ ਨਿਰਧਾਰਿਤ ਕਰਨਗੇ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਹਾਈਕੋਰਟ ਨੇ ਪਟਾਕਿਆਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਸੀ। 


Related News