ਹਾਈਵੋਲਟੇਜ ਬਿਜਲੀ ਦੀ ਤਾਰ ਟੁੱਟ ਕੇ ਘਰ ''ਚ ਡਿੱਗੀ, ਸਾਮਾਨ ਸੜਿਆ (ਤਸਵੀਰਾਂ)
Thursday, Nov 16, 2017 - 11:13 AM (IST)
ਬਟਾਲਾ/ਅੱਚਲ ਸਾਹਿਬ (ਬੇਰੀ, ਬਲਦੇਵ) - ਬੁੱਧਵਾਰ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਚਾਹਲ ਕਲਾਂ ਵਿਖੇ ਹਾਈਵੋਲਟੇਜ ਬਿਜਲੀ ਦੀ ਤਾਰ ਟੁੱਟ ਕੇ ਡਿਗਣ ਨਾਲ ਘਰ ਦਾ ਸਾਮਾਨ ਸੜਨ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਬਲਵੰਤ ਸਿੰਘ ਚਾਹਲ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8 ਵਜੇ ਮੇਰੇ ਘਰ 'ਤੋਂ ਦੀ ਲੰਘਦੀ ਹਾਈਵੋਲਟੇਜ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਪਈ, ਜਿਸ ਕਾਰਨ ਘਰ 'ਚ ਪਈ ਐੱਲ. ਈ. ਡੀ., ਇਨਵਰਟਰ, ਦੋ ਬੈੱਡ, ਇਕ ਫਰਿੱਜ ਆਦਿ ਸਾਮਾਨ ਸੜ ਗਿਆ, ਜਿਸਦੀ ਕੀਮਤ 60 ਹਜ਼ਾਰ ਦੇ ਕਰੀਬ ਬਣਦੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਉਕਤ ਮਹਿਕਮੇ ਦੇ ਜੇ. ਈ. ਨੂੰ ਸੂਚਨਾ ਦੇਣ ਲਈ ਸੰਪਰਕ ਕੀਤਾ ਤਾਂ ਉਹ ਕਰੀਬ ਇਕ ਘੰਟੇ ਬਾਅਦ ਮੌਕੇ 'ਤੇ ਪਹੁੰਚੇ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ. ਈ. ਸੁਭਾਸ਼ ਨੇ ਕਿਹਾ ਕਿ ਇਹ ਹਾਈਵੋਲਟੇਜ ਤਾਰ ਮੀਂਹ ਕਾਰਨ ਟੁੱਟੀ ਹੈ ਅਤੇ ਇਸ ਨੂੰ ਜਲਦ ਮੁਰੰਮਤ ਕਰ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।
