ਪਾਤੜਾਂ ''ਚ ਤੇਜ਼ ਰਫਤਾਰ ਟਰੱਕ ਨੇ ਤੋੜਿਆ ''ਟੋਲ ਪਲਾਜ਼ਾ''

Saturday, Feb 13, 2021 - 03:24 PM (IST)

ਪਾਤੜਾਂ ''ਚ ਤੇਜ਼ ਰਫਤਾਰ ਟਰੱਕ ਨੇ ਤੋੜਿਆ ''ਟੋਲ ਪਲਾਜ਼ਾ''

ਪਾਤੜਾਂ (ਸਨੇਹੀ) : ਪਾਤੜਾਂ ਵਿਖੇ ਇਕ ਤੇਜ਼ ਰਫ਼ਤਾਰ ਟਰੱਕ ਵੱਲੋਂ ਟੋਲ ਪਲਾਜ਼ਾ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਨਿਲ ਪਾਰਸ ਪੁੱਤਰ ਜਗੀਸ ਪਾਰਸ ਵਾਸੀ, ਮੱਧ ਪ੍ਰਦੇਸ਼ ਹਾਲ ਅਬਾਦ ਪਿੰਡ ਪੈਂਦ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਟੋਲ ਪਲਾਜ਼ਾ ਨੈਸ਼ਨਲ ਹਾਈਵੇਅ ਐਨ. ਐਚ.-52 ਪਿੰਡ ਪੈਂਦ ਵਿਖੇ ਬਤੌਰ ਮੈਨੇਜਰ ਤਾਇਨਾਤ ਹੈ।

ਉਸ ਨੇ ਦੱਸਿਆ ਕਿ ਬੀਤੀ ਸ਼ਾਮ ਸਾਢੇ 7 ਵਜੇ ਦੇ ਕਰੀਬ ਇਕ ਟਰੱਕ ਡਰਾਈਵਰ ਨੇ ਬੜੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆਪਣਾ ਟਰੱਕ ਟੋਲ ਪਲਾਜ਼ਾ ’ਤੇ ਬਣੇ ਹੋਏ ਡਿਵਾਈਡਰ ’ਤੇ ਚੜ੍ਹਾ ਦਿੱਤਾ, ਜਿਸ ਕਾਰਨ ਟੋਲ ਪਲਾਜ਼ਾ ’ਤੇ ਲੱਗੇ ਟੈਗ ਰੀਡਰ, ਬੂਮ ਬੈਰੀਅਰ ਅਤੇ ਕ੍ਰੈਸ਼ ਬੈਰੀਅਰ ਟੁੱਟ ਗਏ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਕਥਿਤ ਦੋਸ਼ੀ ਡਰਾਈਵਰ ਧਰਮਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਹੀਰਾ ਆਰਾ ਮਿੱਲ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News