''ਹਾਈ ਸਕਿਓਰਿਟੀ ਨੰਬਰ ਪਲੇਟ'' ਲਗਵਾਉਣ ਵਾਲੇ ਵਾਹਨ ਚਾਲਕਾਂ ਨੂੰ ਮਿਲੀ ਵੱਡੀ ਰਾਹਤ

Saturday, Oct 03, 2020 - 07:34 AM (IST)

''ਹਾਈ ਸਕਿਓਰਿਟੀ ਨੰਬਰ ਪਲੇਟ'' ਲਗਵਾਉਣ ਵਾਲੇ ਵਾਹਨ ਚਾਲਕਾਂ ਨੂੰ ਮਿਲੀ ਵੱਡੀ ਰਾਹਤ

ਲੁਧਿਆਣਾ (ਰਾਮ) : ਸਾਰੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਲਈ ਟਰਾਂਸਪੋਰਟ ਮਹਿਕਮੇ ਨੇ ਵਾਹਨ ਚਾਲਕਾਂ ਨੂੰ ਰਾਹਤ ਦਿੰਦੇ ਹੋਏ 31 ਦਸੰਬਰ, 2020 ਤੱਕ ਦੀ ਮਿਆਦ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਸੀਮਾ 30 ਸਤੰਬਰ ਤੱਕ ਸੀ ਪਰ ਪਿਛਲੇ ਦਿਨੀਂ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਵਾਲੀ ਕੰਪਨੀ ਐਗਰੋਜ਼ ਦੇ ਮੁਲਾਜ਼ਮਾਂ ’ਤੇ ਗਲਤ ਤਰੀਕੇ ਨਾਲ ਨੰਬਰ ਪਲੇਟਾਂ ਲਾਉਣ ਦਾ ਮਾਮਲਾ ਕਾਫੀ ਭਖ਼ ਗਿਆ, ਜਿਸ ਕਾਰਨ ਸਟੇਟ ਟਰਾਂਸਪੋਰਟ ਮਹਿਕਮਾ ਦੁਚਿੱਤੀ ’ਚ ਸੀ। ਇਸੇ ਦੁਚਿੱਤੀ ਦੇ ਮੱਦੇਨਜ਼ਰ ਸਟੇਟ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਚਾਲਕਾਂ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਹੁਣ ਘਰ ਬੈਠੇ ਵੀ ਲਗਵਾ ਸਕਦੇ ਹੋ ਨੰਬਰ ਪਲੇਟ
ਕੰਪਨੀ ਵੱਲੋਂ ਨੰਬਰ ਪਲੇਟ ਲਗਵਾਉਣ ਲਈ ਹੋਮ ਸਰਵਿਸ ਵੀ ਦਿੱਤੀ ਜਾ ਰਹੀ ਹੈ। ਘਰ ਬੈਠੇ ਸੁਵਿਧਾ ਲੈਣ ਲਈ www.punjabhsrp.in 'ਤੇ ਲਾਗ ਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਕੰਪਨੀ ਦਾ ਮੁਲਾਜ਼ਮ ਤੁਹਾਡੇ ਘਰ ਆ ਕੇ ਨੰਬਰ ਪਲੇਟ ਲਗਾ ਦੇਵੇਗਾ। ਕੰਪਨੀ ਨੇ ਇਸ ਦੀ ਫੀਸ ਤੈਅ ਕਰ ਰੱਖੀ ਹੈ, ਜੋ ਕਿ ਆਨਲਾਈਨ ਜਮ੍ਹਾਂ ਕਰਵਾਈ ਜਾ ਸਕਦੀ ਹੈ। ਅਪਲਾਈ ਕਰਨ ਦੇ 4 ਕੰਮਕਾਜੀ ਦਿਨਾਂ 'ਚ ਨੰਬਰ ਪਲੇਟ ਬਣ ਜਾਵੇਗੀ, ਜਿਸ ਦੀ ਸੂਚਨਾ ਗੱਡੀ ਮਾਲਕ ਨੂੰ ਐੱਸ. ਐੱਮ .ਐੱਸ. ਨਾਲ ਦਿੱਤੀ ਜਾਵੇਗੀ।


author

Babita

Content Editor

Related News