ਕੈਪਟਨ ਤੇ ਰਣਇੰਦਰ ਖ਼ਿਲਾਫ਼ ਜ਼ਿਲ੍ਹਾ ਅਦਾਲਤ ਦੀ ਕਾਰਵਾਈ ’ਤੇ ਹਾਈ ਕੋਰਟ ਨੇ ਲਾਈ ਰੋਕ
Wednesday, Aug 11, 2021 - 01:25 AM (IST)
ਚੰਡੀਗੜ੍ਹ (ਹਾਂਡਾ)- ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਇਨਕਮ ਟੈਕਸ ਚੋਰੀ (ਆਈ. ਟੀ.) ਦੇ ਇੱਕ ਮਾਮਲੇ ਵਿਚ ਲੁਧਿਆਣਾ ਦੀ ਸੀ. ਜੇ. ਐੱਮ. ਕੋਰਟ ਦੀ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਹਾਈ ਕੋਰਟ ਵਿਚ ਵਿਚਾਰਾਧੀਨ ਪਟੀਸ਼ਨ ’ਤੇ ਫੈਸਲਾ ਨਹੀਂ ਆ ਜਾਂਦਾ ਤਦ ਤਕ ਜ਼ਿਲ੍ਹਾ ਅਦਾਲਤ ਟ੍ਰਾਇਲ ਅੱਗੇ ਨਹੀਂ ਵਧਾਏਗੀ।
ਆਈ. ਟੀ. ਵਿਭਾਗ ਦੇ ਵਕੀਲ ਵਿਪੁਲ ਜੋਸ਼ੀ ਅਨੁਸਾਰ ਹਾਈਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਵੀ ਨਵਾਂ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਇਸਤੋਂ ਪਹਿਲਾਂ ਵੀ ਸਾਲ 2019 ਵਿਚ ਕੈਪਟਨ ਅਤੇ ਰਣਇੰਦਰ ਨੂੰ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਸੀ, ਪਰ ਉਹ ਰਿਸੀਵ ਹੀ ਨਹੀਂ ਹੋ ਸਕਿਆ ਸੀ। ਹੁਣ ਕੈਪਟਨ ਅਤੇ ਰਣਇੰਦਰ ਨੂੰ 18 ਨਵੰਬਰ ਤਕ ਜਵਾਬ ਦਾਖਲ ਕਰਨਾ ਹੋਵੇਗਾ।