ਰਾਧੇ ਮਾਂ ਦੇ ਮਾਮਲੇ ''ਚ ਹਾਈਕੋਰਟ ਦੇ ਨੋਟਿਸ ''ਤੇ ਕਪਰੂਥਲਾ ਪੁਲਸ ਜਵਾਬ

09/11/2017 11:29:53 AM

ਚੰਡੀਗੜ੍ਹ /ਕਪੂਰਥਲਾ — ਰਾਧੇ ਮਾਂ ਦੇ ਮਾਮਲੇ 'ਚ ਹਾਈਕੋਰਟ ਵਲੋਂ ਕਪੂਰਥਲਾ ਪੁਲਸ ਨੂੰ ਫੱਟਕਾਰ ਲਗਾਉਣ ਤੋਂ ਇਲਾਵਾ 'ਸ਼ੌ ਕਾਜ਼ ਨੋਟਿਸ' ਜਾਰੀ ਕੀਤੇ ਜਾਣ ਤੋਂ ਬਾਅਦ ਪੁਲਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੋਰਟ ਵਲੋਂ ਪਾਰਟੀ ਬਣਾਏ ਗਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਜਿਥੇ ਨੋਟਿਸ ਮਿਲਣ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਗੱਲ ਵੀ ਕਹੀ ਹੈ।
ਜ਼ਿਕਰਯੋਗ ਹੈ ਕਿ 2015 'ਚ ਫਗਵਾੜਾ ਦੇ ਸੁਰਿੰਦਰ ਮਿੱਤਲ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਧੇ ਮਾਂ ਉਸ ਨੂੰ ਤੰਗ ਕਰ ਰਹੀ ਹੈ ਤੇ ਉਸ ਦਾ ਖਿਲਾਫ ਮੂੰਹ ਨਾ ਖੋਲ੍ਹਣ ਲਈ ਡਰਾ-ਧਮਕਾ ਰਹੀ ਹੈ ਪਰ ਪੁਲਸ ਨੇ ਇਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਮਿੱਤਲ ਨੇ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ।


Related News