ਹਾਈਕੋਰਟ ''ਚ ਹੀ ਕਰ ''ਤੀ ਵਾਰਦਾਤ, ਹੈੱਡ ਕਾਂਸਟੇਬਲ ਨੇ ਸ਼ਰੇਆਮ ਕੁੱਟੀ ਐੱਸ. ਆਈ.
Wednesday, Sep 21, 2016 - 11:27 AM (IST)
ਚੰਡੀਗੜ੍ਹ (ਕੁਲਦੀਪ) : ਪੰਜਾਬ-ਹਰਿਆਣਾ ਹਾਈਕੋਰਟ ਦੇ ਗੇਟ ''ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਹੈੱਡ ਕਾਂਸਟੇਬਲ ਨੇ ਇਕ ਮਹਿਲਾ ਐੱਸ. ਆਈ. ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਬਰ-ਜ਼ਨਾਹ ਕੇਸ ਦੀ ਸੁਣਵਾਈ ''ਤੇ ਆਈ ਪੰਜਾਬ ਪੁਲਸ ਦੀ ਮਹਿਲਾ ਐੱਸ. ਆਈ. ਨਾਲ ਕੁੱਟਮਾਰ ਕਰਨ, ਮਾੜੇ ਸ਼ਬਦਾਂ ਦੀ ਵਰਤੋਂ ਕਰਨ ਤੇ ਕੇਸ ਦੀ ਫਾਈਲ ਖੋਹਣ ਦੇ ਦੋਸ਼ ''ਚ ਰੇਪ ਕੇਸ ਦੇ ਮੁਲਜ਼ਮ ਦੀ ਮਾਂ ਤੇ ਪੰਜਾਬ ਪੁਲਸ ''ਚ ਹੈੱਡਕਾਂਸਟੇਬਲ ਪਿਤਾ ਨੂੰ ਚੰਡੀਗੜ੍ਹ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਘਟਨਾ ਤੋਂ ਬਾਅਦ ਤੁਰੰਤ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਦੇ ਬਾਅਦ ਮੁਲਜ਼ਮ ਮਹਿਲਾ ਨੂੰ ਜ਼ਮਾਨਤ ਮਿਲ ਗਈ। ਮੁਲਜ਼ਮ ਜੋੜੀ ''ਤੇ ਮਹਿਲਾ ਐੱਸ. ਆਈ. ਦੀ ਸ਼ਿਕਾਇਤ ''ਤੇ ਕੇਸ ਦਰਜ ਕੀਤਾ ਗਿਆ ਸੀ। ਪੁਲਸ ਮੁਤਾਬਿਕ ਪੰਜਾਬ ਦੀ ਗੁਰਦਾਸਪੁਰ ਥਾਣਾ ਪੁਲਸ ਨੇ ਇਕ ਮਹਿਲਾ ਦੀ ਸ਼ਿਕਾਇਤ ''ਤੇ ਇਕ ਨੌਜਵਾਨ ''ਤੇ ਰੇਪ ਦਾ ਕੇਸ ਦਰਜ ਕੀਤਾ ਸੀ। ਉਸ ਕੇਸ ਦੀ ਤਰੀਕ ਹਾਈਕੋਰਟ ''ਚ ਲੱਗੀ ਸੀ। ਇਸ ਕੇਸ ਦੀ ਫਾਈਲ ਉਕਤ ਥਾਣੇ ''ਚ ਤਾਇਨਾਤ ਪੰਜਾਬ ਪੁਲਸ ਦੀ ਮਹਿਲਾ ਐੱਸ. ਆਈ. ਸ਼ਾਂਤੀ ਲੈ ਕੇ ਆਈ ਸੀ, ਜਿਵੇਂ ਹੀ ਉਹ ਹਾਈਕੋਰਟ ਦੇ ਗੇਟ ਨੰਬਰ-1 ਨੇੜੇ ਵਾਲੀ ਪਾਰਕਿੰਗ ''ਚ ਪਹੁੰਚੀ ਤਾਂ ਸਾਹਮਣੇ ਤੋਂ ਮੁਲਜ਼ਮ ਦੀ ਮਾਂ ਤੇ ਉਸਦੇ ਪਿਤਾ ਹੈੱਡਕਾਂਸਟੇਬਲ ਖੈਰਾਤੀ ਲਾਲ ਮਿਲੇ। ਉਨ੍ਹਾਂ ਨੇ ਐੱਸ. ਆਈ. ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਗੁਰਦਾਸਪੁਰ ਵਾਸੀ ਪੰਜਾਬ ਪੁਲਸ ''ਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਖੈਰਾਤੀ ਲਾਲ ਨੇ ਆਪਣੇ ਬੇਟੇ ਖਿਲਾਫ ਪੰਜਾਬ ਪੁਲਸ ਵਲੋਂ ਰੇਪ ਦਾ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਾਇਆ।
