ਦੂਜੇ ਸੂਬਿਆਂ ਤੋਂ ਲਿਆ ਕੇ ਮਹਿੰਗੇ ਰੇਟਾਂ ’ਤੇ ਵੇਚਦੇ ਸੀ ਹੈਰੋਇਨ, ਪੁਲਸ ਹੱਥੇ ਚੜ੍ਹੇ 2 ਮੁਲਜ਼ਮ
Sunday, Mar 09, 2025 - 09:25 AM (IST)

ਲੁਧਿਆਣਾ (ਰਾਮ) : ਨਸ਼ੇ ਦੀ ਪੂਰਤੀ ਲਈ ਦੂਜੇ ਸੂਬਿਆਂ ਤੋਂ ਹੈਰੋਇਨ ਲਿਆ ਕੇ ਸ਼ਹਿਰ ਵਿਚ ਮਹਿੰਗੇ ਰੇਟਾਂ ’ਤੇ ਵੇਚਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਜਮਾਲਪੁਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਵਾਂ ਹੀ ਮੁਲਜ਼ਮਾਂ ’ਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।
ਇਹ ਵੀ ਪੜ੍ਹੋ : SBI ਨੇ ਮਹਿਲਾ ਦਿਵਸ 'ਤੇ ਖੋਲ੍ਹਿਆ ਖ਼ਜ਼ਾਨਾ, ਹੁਣ ਬਿਨਾਂ ਗਰੰਟੀ ਦੇ ਇਨ੍ਹਾਂ ਨੂੰ ਮਿਲੇਗਾ ਲੋਨ
ਉਨ੍ਹਾਂ ਦੀ ਪਛਾਣ ਸਾਈਮਨ ਪੋਲ ਵਾਸੀ ਤਾਜਪੁਰ ਰੋਡ ਅਤੇ ਸੰਜੀਵ ਕੁਮਾਰ ਵਾਸੀ ਰਾਮ ਨਗਰ ਭਾਮੀਆਂ ਕਲਾਂ ਦੇ ਰੂਪ ਵਿਚ ਹੋਈ ਹੈ। ਇਕ ਮੁਲਜ਼ਮ ਤੋਂ 26 ਅਤੇ ਦੂਜੇ ਮੁਲਜ਼ਮ ਤੋਂ 19 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੁਲਜ਼ਮ ਤੋਂ ਐਕਟਿਵਾ ਵੀ ਬਰਾਮਦ ਕਰ ਲਈ ਹੈ। ਥਾਣਾ ਜਮਾਲਪੁਰ ਦੇ ਐੱਸ. ਐੱਚ. ਓ. ਕੁਲਬੀਰ ਭਾਰਦਵਾਜ ਨੇ ਦੱਸਿਆ ਕਿ ਮੁਲਜ਼ਮ ਸਾਈਮਨ ਪੋਲ ’ਤੇ ਪਹਿਲਾਂ ਵੀ ਮਾਮਲਾ ਦਰਜ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8