ਫਿਰੋਜ਼ਪੁਰ : ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਕਰੋੜਾਂ ਦੀ ਹੈਰੋਇਨ ਬਰਾਮਦ

Friday, Feb 22, 2019 - 09:33 AM (IST)

ਫਿਰੋਜ਼ਪੁਰ : ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਕਰੋੜਾਂ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਕੌਮਾਂਤਰੀ ਸਰਹੱਦ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ 3 ਪੈਕਟ ਹੈਰੋਇਨ ਦੇ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ ਸਾਢੇ 7 ਕਰੋੜ ਰੁਪਿਆ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੇ ਜਵਾਨਾਂ ਨੇ ਚੈੱਕ ਪੋਸਟ ਮਮਬੋਕੇ ਨੇੜੇ ਇੰਡੋ-ਪਾਕਿ ਸਰਹੱਦ 'ਤੇ ਲੱਗੀ ਫੈਂਸਿੰਗ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਕੁਝ ਹਰਕਤ ਹੁੰਦੀ ਦੇਖੀ, ਜਿਸ ਤੋਂ ਬਾਅਦ ਜਵਾਨਾਂ ਨੇ ਪਹਿਲਾਂ ਸਮੱਗਲਰਾਂ ਨੂੰ ਲਲਕਾਰਿਆ ਅਤੇ ਬਾਅਦ 'ਚ ਫਾਇਰਿੰਗ ਕੀਤੀ ਤਾਂ ਪਾਕਿਸਤਾਨੀ ਸਮੱਗਲਰ 3 ਪੈਕਟ (1 ਕਿੱਲੋ, 200 ਗ੍ਰਾਮ) ਹੈਰੋਇਨ ਉੱਥੇ ਛੱਡ ਕੇ ਹਨ੍ਹੇਰੇ ਦਾ ਫਾਇਦਾ ਚੁੱਕਦਿਆਂ ਵਾਪਸ ਭੱਜ ਗਏ। ਜਵਾਨਾਂ ਨੇ ਸਰਚ ਮੁਹਿੰਮ ਦੌਰਾਨ ਉੱਥੋਂ ਇਹ ਹੈਰੋਇਨ ਬਰਾਮਦ ਕੀਤੀ।


author

Babita

Content Editor

Related News