ਹੈਰੋਇਨ ਸਮੇਤ ਨਾਈਜੀਰਅਨ ਕਾਬੂ

Friday, Jul 06, 2018 - 06:21 AM (IST)

ਚੰਡੀਗੜ੍ਹ,  (ਸੰਦੀਪ)-  ਕ੍ਰਾਈਮ ਬ੍ਰਾਂਚ ਨੇ ਹੈਰੋਇਨ ਸਮੇਤ ਨਾਈਜੀਰੀਅਨ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਤੋਂ 30 ਗ੍ਰਾਮ ਤੇ ਦੂਜੇ ਤੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇੰਡਸਟ੍ਰੀਅਲ ਏਰੀਆ ਥਾਣਾ ਤੇ ਸੈਕਟਰ-31 ਥਾਣਾ ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ। ਮੁਲਜ਼ਮਾਂ ਨੂੰ ਵੀਰਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। 
ਮੁਲਜ਼ਮਾਂ ਦੀ ਪਛਾਣ ਨਵੋਸੂ ਯਸ਼ਵ ਤੇ ਨਵੋਸੂ ਇਕੇਚੁਕਵੂ ਵਜੋਂ ਹੋਈ ਹੈ। ਕ੍ਰਾਈਮ ਬ੍ਰਾਂਚ ਨੇ ਨਵੋਸੂ ਯਸ਼ਵ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਪੋਲਟਰੀ ਫ਼ਾਰਮ ਚੌਕ ਵਲੋਂ ਕਾਲੋਨੀ ਨੰਬਰ-4 ਵੱਲ ਆ ਰਿਹਾ ਸੀ। ਪੁਲਸ ਨੂੰ ਵੇਖ ਕੇ ਉਸ ਨੇ ਰਸਤਾ ਬਦਲਿਆ ਤਾਂ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ। ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਤੋਂ 30 ਗ੍ਰਾਮ ਹੈਰੋਇਨ ਮਿਲੀ। ਉਥੇ ਹੀ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਟ੍ਰਿਬਿਊਨ ਚੌਕ ਕੋਲ ਨਾਕਾਬੰਦੀ ਕਰ ਕੇ ਨਵੋਸੂ ਇਕੇਚੁਕਵੂ ਨੂੰ 40 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ।


Related News