ਮੁਕਤਸਰ ਤੋਂ ਹੈਰੋਇਨ ਲੈ ਕੇ ਮਾਸੀ ਨੂੰ ਮਿਲਣ ਆਇਆ ਸਾਥੀ ਸਣੇ ਕਾਬੂ

07/07/2018 7:46:52 AM

ਜਲੰਧਰ, (ਮਹੇਸ਼)- ਮੁਕਤਸਰ ਤੋਂ ਹੈਰੋਇਨ ਲਿਆ ਕੇ ਪਿੰਡ ਬਾਦਸ਼ਾਹਪੁਰ ਵਿਚ ਰਹਿੰਦੀ ਆਪਣੀ ਮਾਸੀ ਨੂੰ ਮਿਲਣ ਆਏ 1 ਨੌਜਵਾਨ ਨੂੰ ਸਾਥੀ ਸਮੇਤ ਥਾਣੇ ਫਤਿਹਪੁਰ ਦੀ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਬਿਮਲਕਾਂਤ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਪਾਰਟੀ ਵੱਲੋਂ ਪ੍ਰਤਾਪਪੁਰਾ ਗੇਟ ਨੇੜੇ ਇਕ ਖਾਲੀ ਪਲਾਟ ਵਿਚ  ਹੈਰੋਇਨ ਪੀਂਦੇ ਜਗਦੀਸ਼ ਸਿੰਘ ਉਰਫ ਕੋਕੀ ਪੁੱਤਰ ਸੁਖਦੇਵ ਚੰਦ ਪਿੰਡ ਗੁਰੂਸਰ ਯੋਦਾ ਥਾਣਾ ਕਬਰਾਂਵਾਲੀ ਜ਼ਿਲਾ ਮੁਕਤਸਰ ਤੇ ਪਵਨ ਕੁਮਾਰ ਉਰਫ ਪਵਨ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਬਾਦਸ਼ਾਹਪੁਰ ਜਲੰਧਰ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਉਨ੍ਹਾਂ ਕੋਲੋਂ ਇਕ ਲਿਫਾਫਾ, ਮਾਚਿਸ ਤੇ 4 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ 'ਤੇ ਕੇਸ ਦਰਜ ਕਰਕੇ ਅਦਾਲਤ ਤੋਂ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।


Related News