ਹੈਰੋਇਨ ਅਤੇ ਕਰੂਜ਼ ਗੱਡੀ ਸਮੇਤ ਨਸ਼ਾ ਤਸ਼ਕਰ ਕਾਬੂ
Wednesday, Feb 12, 2025 - 01:00 PM (IST)
![ਹੈਰੋਇਨ ਅਤੇ ਕਰੂਜ਼ ਗੱਡੀ ਸਮੇਤ ਨਸ਼ਾ ਤਸ਼ਕਰ ਕਾਬੂ](https://static.jagbani.com/multimedia/2025_2image_13_00_252238729ppss.jpg)
ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਜੋਧਾਂ ਦੀ ਪੁਲਸ ਨੇ ਇਕ ਨਸ਼ਾ ਤਸ਼ਕਰ ਨੂੰ ਕਰੂਜ਼ ਗੱਡੀ ਸਮੇਤ ਕਾਬੂ ਕਰਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾ ਮੁਖੀ ਦਵਿੰਦਰ ਸਿੰਘ ਦੀ ਅਗਵਾਈ ਵਿਚ ਸਬ ਇੰਸਪੈਕਟਰ ਗੁਰਦੀਪ ਸਿੰਘ ਚੋਂਕੀ ਇੰਚਾਰਜ ਛਪਾਰ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਸਾਹਮਣੇ ਤੋਂ ਆ ਰਹੀ ਕਰੂਜ਼ ਗੱਡੀ ਨਜ਼ਰ ਆਈ ਜਦੋਂ ਗੱਡੀ ਦੇ ਚਾਲਕ ਨੇ ਪੁਲਸ ਪਾਰਟੀ ਨੂੰ ਦੇਖਿਆ ਤਾਂ ਉਸ ਨੇ ਗੱਡੀ ਇਕ ਦਮ ਘੁੰਮਾਂ ਲਈ ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।
ਮੁਲਜ਼ਮ ਦੀ ਪਹਿਚਾਣ ਮੋਹਿਤ ਸ਼ਰਮਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਛਪਾਰ ਵਜੋਂ ਹੋਈ ਹੈ। ਮੁਲਜ਼ਮ ਵਿਰੁੱਧ ਨਸ਼ਾ ਵਿਰੋਧੀ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।