"ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ, ਭਾਰਤ ਦੇ ਭਵਿੱਖ ਦੀ ਲੜਾਈ ਹੈ" : ਰਾਜਾ ਵੜਿੰਗ

Tuesday, Jul 21, 2026 - 06:59 PM (IST)

"ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ, ਭਾਰਤ ਦੇ ਭਵਿੱਖ ਦੀ ਲੜਾਈ ਹੈ" : ਰਾਜਾ ਵੜਿੰਗ

ਚੰਡੀਗੜ੍ਹ: ਨਵੀਂ ਦਿੱਲੀ 'ਚ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਕਾਂਗਰਸ ਨੇ ਰੋਸ ਮਾਰਚ ਕੱਢਿਆ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਲੱਗਾ ਦਿੱਤਾ। ਇਸ ਦੌਰਾਨ ਪੰਜਾਬ ਦੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ''ਰਾਹੁਲ ਗਾਂਧੀ ਜੀ ਦੀ ਅਪੀਲ ਹੈ ਕਿ ਦੇਸ਼ ਦਾ ਹਰ ਨਾਗਰਿਕ ਵਿਦਿਆਰਥੀਆਂ ਦੇ ਨਾਲ ਖੜ੍ਹਾ ਹੋਵੇ। ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਦਿੱਲੀ ਪਹੁੰਚਣ ਅਤੇ ਇਸ ਸ਼ਾਂਤੀਪੂਰਨ ਲੋਕਤੰਤਰੀ ਵਿਰੋਧ ਦਾ ਹਿੱਸਾ ਬਣਨ।'' ਰਾਜਾ ਵੜਿੰਗ ਨੇ ਅੱਗੇ ਕਿਹਾ "ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ ਹੈ, ਸਗੋਂ ਭਾਰਤ ਦੇ ਭਵਿੱਖ, ਸੰਵਿਧਾਨ ਅਤੇ ਲੋਕਤੰਤਰੀ ਅਧਿਕਾਰਾਂ ਦੀ ਲੜਾਈ ਹੈ। ਆਓ, ਵਿਦਿਆਰਥੀਆਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰੀਏ।"

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਤੰਜ ਕੱਸਿਆ ਲਿਖਿਆ ਕਿ "ਵਿਦਿਆਰਥੀਆਂ 'ਤੇ ਹਮਲਾ ਹਰ ਭਾਰਤੀ ਪਰਿਵਾਰ 'ਤੇ ਹਮਲਾ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੂੰ ਲੱਗਦਾ ਹੈ ਕਿ ਉਹ ਬਿਨਾਂ ਜਵਾਬ ਦਿੱਤੇ, ਬਿਨਾਂ ਕਿਸੇ ਨਤੀਜੇ ਦਾ ਸਾਹਮਣਾ ਕੀਤੇ ਬਚ ਨਿਕਲਣਗੇ - ਨਹੀਂ ਕਰ ਪਾਉਣਗੇ, ਇਸ ਵਾਰ ਤਾਂ ਬਿਲਕੁਲ ਨਹੀਂ।" ਉਨ੍ਹਾਂ ਹਰ ਦੇਸ਼ ਭਗਤ ਭਾਰਤੀ ਨੂੰ ਅਪੀਲ ਕੀਤੀ ਕਿ ਸਾਡੇ ਵਿਦਿਆਰਥੀਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ, ਕਿ ਉਹ ਪ੍ਰਧਾਨ ਮੰਤਰੀ ਨਿਵਾਸ ਦੇ ਸਾਹਮਣੇ ਉਨ੍ਹਾਂ ਦੇ ਧਰਨੇ 'ਚ ਸ਼ਾਮਲ ਹੋਣ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਭਾਰਤ ਦੇ ਵਿਦਿਆਰਥੀਆਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।''


author

Shivani Bassan

Content Editor

Related News