ਨਹੀਂ ਰੁਕ ਰਹੀ ਚੰਡੀਗੜ੍ਹ ਦੇ ''ਹੈਰੀਟੇਜ ਫਰਨੀਚਰ'' ਦੀ ਨੀਲਾਮੀ, ਹੁਣ ਫਰਾਂਸ ''ਚ ਨੀਲਾਮ ਹੋਣਗੀਆਂ ਆਈਟਮਾਂ

Monday, Feb 15, 2021 - 11:24 AM (IST)

ਨਹੀਂ ਰੁਕ ਰਹੀ ਚੰਡੀਗੜ੍ਹ ਦੇ ''ਹੈਰੀਟੇਜ ਫਰਨੀਚਰ'' ਦੀ ਨੀਲਾਮੀ, ਹੁਣ ਫਰਾਂਸ ''ਚ ਨੀਲਾਮ ਹੋਣਗੀਆਂ ਆਈਟਮਾਂ

ਚੰਡੀਗੜ੍ਹ (ਰਾਜਿੰਦਰ) : ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਤਸਕਰੀ ਅਤੇ ਨੀਲਾਮੀ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਫ਼ਰਾਂਸ 'ਚ 27 ਫਰਵਰੀ ਨੂੰ ਸ਼ਹਿਰ ਦਾ ਹੈਰੀਟੇਜ ਫਰਨੀਚਰ ਨੀਲਾਮ ਹੋਣ ਦੀ ਸੂਚਨਾ ਹੈ, ਜਿਸ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅੰਬੈਸਡਰ ਆਫ਼ ਇੰਡੀਆ ਟੂ ਫ਼ਰਾਂਸ ਨੂੰ ਸ਼ਿਕਾਇਤ ਭੇਜੀ ਗਈ ਹੈ। ਨੀਲਾਮੀ 'ਚ 5 ਹੈਰੀਟੇਜ ਫਰਨੀਚਰ ਦੀਆਂ ਆਈਟਮਾਂ ਨੂੰ ਰੱਖਿਆ ਜਾਵੇਗਾ, ਜਿਨ੍ਹਾਂ ਦੀ ਕੀਮਤ 33.87 ਤੋਂ 38.71 ਲੱਖ ਰੁਪਏ ਵਿਚਕਾਰ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 'ਲੁਧਿਆਣਾ' 'ਚ ਜਾਮ ਲੱਗਣ ਦੀ ਸੰਭਾਵਨਾ ਕਾਰਨ ਟ੍ਰੈਫਿਕ ਪੁਲਸ ਵੱਲੋਂ ਅਲਰਟ ਜਾਰੀ, ਜਾਣੋ ਕਾਰਨ
ਅਜੇ ਜੱਗਾ ਨੇ ਦਿੱਤੀ ਸ਼ਿਕਾਇਤ
ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਡਵਾਂਸ 'ਚ ਇਸ ਨੀਲਾਮੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਲੋਕਲ ਲਾਅ ਇਨਫੋਰਸਿੰਗ ਏਜੰਸੀਆਂ ਦੀ ਸਹਾਇਤਾ ਨਾਲ ਨੀਲਾਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹੈਰੀਟੇਜ ਫਰਨੀਚਰ ਦੀ ਨੀਲਾਮੀ ਨੂੰ ਰੋਕਣ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖ਼ਰਕਾਰ ਦੇਸ਼ ਤੋਂ ਬਾਹਰ ਇਹ ਹੈਰੀਟੇਜ ਫਰਨੀਚਰ ਪਹੁੰਚ ਕਿਵੇਂ ਰਿਹਾ ਹੈ? ਉਨ੍ਹਾਂ ਕਿਹਾ ਕਿ ਜੋ ਵੀ ਫਰਨੀਚਰ ਦੀ ਤਸਕਰੀ 'ਚ ਸ਼ਾਮਲ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪੈਰੋਲ 'ਤੇ ਘੁੰਮ ਰਹੇ 'ਕੈਦੀ' ਮੁੜ ਜਾਣਗੇ ਜੇਲ੍ਹਾਂ 'ਚ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਵਾਪਸੀ

ਇਸ ਤੋਂ ਇਲਾਵਾ ਇੱਥੇ ਸਥਾਨਕ ਪੱਧਰ ’ਤੇ ਵੀ ਇਸ ਦੀ ਚੋਰੀ ਰੋਕਣ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਯੂ. ਐੱਨ. ਦੇ ਸਾਹਮਣੇ ਵੀ ਇਸ ਮੁੱਦੇ ਨੂੰ ਚੁੱਕਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਕ ਸਰਵੇ ਮੁਤਾਬਕ ਹਰ ਸਾਲ ਵੱਖ-ਵੱਖ ਦੇਸ਼ਾਂ ਦੇ ਅਰਬਾਂ ਰੁਪਏ ਦੀਆਂ ਹੈਰੀਟੇਜ ਆਈਟਮਾਂ ਦੀ ਨੀਲਾਮੀ ਹੁੰਦੀ ਹੈ। ਹਰ ਇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਹੈਰੀਟੇਜ ਫਰਨੀਚਰ ਦੀ ਤਸਕਰੀ ਅਤੇ ਨੀਲਾਮੀ ਨੂੰ ਰੋਕਣ ਲਈ ਕੋਸ਼ਿਸ਼ ਕਰੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : CBSE ਪ੍ਰੀਖਿਆ ਦੀ ਤਾਰੀਖ਼ ਟਕਰਾਉਣ ਮਗਰੋਂ JEE Main ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ
ਇਹ ਆਈਟਮਾਂ ਹੋਣਗੀਆਂ ਨੀਲਾਮ
ਨੀਲਾਮੀ 'ਚ ਜੋ ਆਈਟਮਾਂ ਰੱਖੀਆਂ ਜਾਣਗੀਆ, ਉਨ੍ਹਾਂ 'ਚ ਪੇਅਰ ਆਫ਼ ਸਟੂਲ, ਆਰਮ ਚੇਅਰਸ, ਈ. ਜੀ. ਚੇਅਰਸ, ਐਗਜ਼ੀਕਿਊਟਿਵ ਡੈਸਕ ਅਤੇ ਡਾਈਨਿੰਗ ਟੇਬਲ ਆਦਿ ਆਈਟਮਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ 'ਚ ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਨੀਲਾਮੀ ਹੋ ਚੁੱਕੀ ਹੈ। ਨੀਲਾਮੀ ਦੀ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਵੱਲੋਂ ਵੀ ਮੰਗੀ ਗਈ ਸੀ ਪਰ ਬਾਵਜੂਦ ਇਸ ਦੇ ਹੈਰੀਟੇਜ ਆਈਟਮਾਂ ਦੀ ਇਹ ਨੀਲਾਮੀ ਲਗਾਤਾਰ ਜਾਰੀ ਹੈ।
ਨੋਟ : ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਨੀਲਾਮੀ ਬਾਰੇ ਦਿਓ ਆਪਣੀ ਰਾਏ


author

Babita

Content Editor

Related News