ਗੁਰਦਾਸਪੁਰ ਦੀ ਮੁਰਗੀ ਨੇ ਬਣਾ ''ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ

Tuesday, Mar 11, 2025 - 05:35 PM (IST)

ਗੁਰਦਾਸਪੁਰ ਦੀ ਮੁਰਗੀ ਨੇ ਬਣਾ ''ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ

ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਰੋਵਾਲ ਦੇ ਇਕ ਮੁਰਗੀ ਫਾਰਮ 'ਚ ਮੁਰਗੀ ਨੇ 230 ਗ੍ਰਾਮ ਦਾ ਆਂਡਾ ਦੇ ਕੇ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਰਗੀ ਨੇ 210 ਗ੍ਰਾਮ ਦਾ ਆਂਡਾ ਦੇ ਕੇ ਲੋਕਾਂ ਨੂੰ ਹੈਰਾਨ ਕੀਤਾ ਸੀ ਪਰ ਇਸ ਮੁਰਗੀ ਦਾ ਭਾਰ ਕੇਵਲ ਢਾਈ ਕਿਲੋ ਹੈ ਜਿਸਨੇ ਇੰਨਾ ਵੱਡਾ ਆਂਡਾ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ- ਰੇਡ ਕਰਨ ਆਈ ਪੰਜਾਬ ਪੁਲਸ ਨੂੰ ਵੇਖ ਮੁੰਡੇ ਨੇ ਜੋ ਕੀਤਾ ਉੱਡ ਜਾਣਗੇ ਹੋਸ਼, ਵੇਖੋ ਮੌਕੇ ਦੀ ਵੀਡੀਓ

PunjabKesari

PunjabKesari

ਮੁਰਗੀ ਫਾਰਮ ਦੇ ਮਾਲਕ ਗੁਰਨੌਨਿਹਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1980 ਤੋਂ ਮੁਰਗੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ। ਕਰੋੜਾਂ ਦੀ ਗਿਣਤੀ ਵਿੱਚ ਉਨ੍ਹਾਂ ਨੇ ਆਂਡੇ ਮਾਰਕੀਟ 'ਚ ਵੇਚੇ ਹਨ ਪਰ ਹੁਣ ਤੱਕ ਇੰਨਾ ਵੱਡਾ ਆਂਡਾ ਨਹੀਂ ਦੇਖਿਆ ਜਿਸ ਕਾਰਨ ਉਹ ਤਾਂ ਖੁਦ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁਦਰਤ ਦਾ ਕਰਿਸ਼ਮਾ ਹੀ ਹੈ ਸਭ ਤੋਂ ਵੱਡੀ ਗੱਲ ਕਿ ਇੰਨਾ ਵੱਡਾ ਆਂਡਾ ਦੇਣ ਵਾਲੀ ਮੁਰਗੀ ਠੀਕ ਹੈ। ਪੋਲਟਰੀ ਮਾਲਕ ਨੇ  ਕਿਹਾ ਕਿ  ਉਨ੍ਹਾਂ ਵੱਲੋਂ ਇਸ ਆਂਡੇ ਨੂੰ ਸੁਰੱਖਿਤ ਕਰ ਰੱਖਿਆ ਗਿਆ ਹੈ ਅਤੇ ਇਸ ਬਾਰੇ ਹੋਰ ਵੀ ਜਾਂਚ ਕਰਵਾਉਣਗੇ । 

ਇਹ ਵੀ ਪੜ੍ਹੋ-  ਵਿਜੀਲੈਂਸ ਵਿਭਾਗ ਦੀ ਮਿਹਨਤ ਦੇ ਫਿਰ ਜਾਂਦਾ ਪਾਣੀ, ਜਦ ਅਦਾਲਤ ’ਚ ਮੁਕਰ ਜਾਂਦੇ ਨੇ ਗਵਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News