ਚੰਡੀਗੜ੍ਹ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਜਾਣੋ ਕਿਵੇਂ ਰਹੇਗਾ ਮੌਸਮ
Thursday, Aug 01, 2024 - 10:43 AM (IST)
ਚੰਡੀਗੜ੍ਹ (ਪਾਲ) : 4 ਸਾਲਾਂ 'ਚ ਜੁਲਾਈ ਦੇ ਮਹੀਨੇ ’ਚ ਦੂਜੀ ਵਾਰ ਘੱਟ ਮੀਂਹ ਦਰਜ ਹੋਇਆ ਹੈ। 31 ਜੁਲਾਈ ਤੱਕ ਸ਼ਹਿਰ ’ਚ 245 ਐੱਮ. ਐੱਮ. ਮੀਂਹ ਦਰਜ ਹੋਇਆ। ਇਸ ਤੋਂ ਪਹਿਲਾਂ 2023 'ਚ ਸਭ ਤੋਂ ਜ਼ਿਆਦਾ 693 ਐੱਮ. ਐੱਮ. ਮੀਂਹ ਦਰਜ ਹੋਇਆ ਸੀ। ਸਾਲ 2022 'ਚ 473 ਐੱਮ. ਐੱਮ., 2021 'ਚ 128 ਐੱਮ. ਐੱਮ., 2020 ਵਿਚ 302.6 ਐੱਮ. ਐੱਮ. ਮੀਂਹ ਪਿਆ ਸੀ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਅਨੁਸਾਰ ਜੁਲਾਈ ਮਹੀਨੇ 'ਚ ਇਸ ਮਾਨਸੂਨ ਦੀ ਬਰਸਾਤ ਘੱਟ ਹੋਈ ਹੈ ਪਰ ਅਗਸਤ 'ਚ ਮੀਂਹ ਪੈਣ ਦੀ ਸੰਭਾਵਨਾ ਵੱਧਣ ਵਾਲੀ ਹੈ। ਵਿਭਾਗ ਨੇ ਵੀਰਵਾਰ ਨੂੰ ਆਰੇਂਜ ਅਲਰਟ ਅਤੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਦਿੱਤਾ ਹੈ।
ਇਹ ਵੀ ਪੜ੍ਹੋ : ਸਮੱਗਰ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਦੀ ਟਰਾਂਸਫਰ ਨੂੰ ਲੈ ਕੇ ਜ਼ਰੂਰੀ ਖ਼ਬਰ, ਜਲਦ ਕਰਨ Apply
ਹੁਣ ਤੱਕ ਸਪੈੱਲ 'ਚ ਮੀਂਹ ਦੇਖ ਰਹੇ ਹਾਂ ਪਰ ਹੁਣ ਥੋੜ੍ਹਾ ਬਦਲਾਅ ਹੋਵੇਗਾ। ਖ਼ਾਸ ਕਰਕੇ ਵਿਭਾਗ ਨੇ ਵੀਰਵਾਰ ਨੂੰ ਭਾਰੀ ਮੀਂਹ ਦਾ ਅਲਰਟ ਦਿੱਤਾ ਹੈ। ਤਾਪਮਾਨ ਸਥਿਰ ਰਹੇਗਾ। ਆਉਣ ਵਾਲੇ ਦਿਨਾਂ ਵਿਚ ਹੁੰਮਸ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੀ ਰਹੇਗੀ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਵੱਧ ਕੇ 37.4 ਡਿਗਰੀ ਦਰਜ ਕੀਤਾ ਗਿਆ ਅਤੇ ਘੱਟੋ-ਘੱਟ ਤਾਪਮਾਨ 28.6 ਡਿਗਰੀ ਰਿਹਾ, ਜੋ ਆਮ ਨਾਲੋਂ 2 ਡਿਗਰੀ ਵੱਧ ਸੀ। ਨਮੀ ਦੀ ਮਾਤਰਾ 92 ਫ਼ੀਸਦੀ ਰਹੀ।
ਇਹ ਵੀ ਪੜ੍ਹੋ : ਢੀਂਡਸਾ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਰੱਦ ਕਰਨ 'ਤੇ ਡਾ. ਦਲਜੀਤ ਚੀਮਾ ਦਾ ਵੱਡਾ ਬਿਆਨ
ਇਕ ਘੰਟਾ 25 ਮਿੰਟ ’ਚ ਪਿਆ 11.5 ਐੱਮ.ਐੱਮ ਮੀਂਹ
ਬੁੱਧਵਾਰ ਸਵੇਰ ਤੋਂ ਹੀ ਬੱਦਲ ਆਉਂਦੇ-ਜਾਂਦੇ ਰਹੇ। ਦੁਪਹਿਰ 3.05 ਵਜੇ ਮੀਂਹ ਪਿਆ, ਜੋ ਸ਼ਾਮ 4.20 ਵਜੇ ਤੱਕ ਜਾਰੀ ਰਿਹਾ। ਇੱਕ ਘੰਟੇ 25 ਮਿੰਟ ਵਿਚ 11.5 ਮਿ. ਮੀ. ਮੀਂਹ ਦਰਜ ਕੀਤਾ ਗਿਆ। 24 ਘੰਟਿਆਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 30.4 ਮਿ.ਮੀ. ਮੀਂਹ ਦਰਜ ਕੀਤਾ ਗਿਆ ਹੈ। ਹਾਲੇ ਤੱਕ ਸ਼ਹਿਰ ਵਿਚ ਪਹਿਲੀ ਜੂਨ ਤੋਂ ਹੁਣ ਤੱਕ 245.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 45.3 ਫੀਸਦੀ ਘੱਟ ਹੈ।
ਭਾਰੀ ਮੀਂਹ ਦੀ ਸੰਭਾਵਨਾ
ਵਿਭਾਗ ਨੇ ਵੀਰਵਾਰ ਲਈ ਆਰੇਂਜ ਅਲਰਟ ਦਿੱਤਾ ਹੈ। ਭਾਰੀ ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 34 ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹਿ ਸਕਦਾ ਹੈ। ਸ਼ੁੱਕਰਵਾਰ ਲਈ ਯੈਲੋ ਅਲਰਟ ਦਿੱਤਾ ਹੈ। ਗਰਜ ਨਾਲ ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 35 ਜਦਕਿ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਤੱਕ ਰਹਿ ਸਕਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8