ਅਜਨਾਲਾ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਹੋਇਆ ਭਾਰੀ ਨੁਕਸਾਨ
Friday, Sep 10, 2021 - 09:54 PM (IST)
ਅਜਨਾਲਾ (ਗੁਰਜੰਟ)- ਅੱਜ ਸਵੇਰ ਤੋਂ ਹੋਈ ਲਗਾਤਾਰ ਬਾਰਿਸ਼ ਕਾਰਨ ਅਜਨਾਲਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਇਕ ਘਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰੀ ਮਾਲੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਜ਼ਿਕਰਯੋਗ ਹੈ ਕਿ ਇਸ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਤਿੰਨ ਮੰਜ਼ਿਲਾ ਇਮਾਰਤ ਦੀ ਸਾਰੀ ਬਿਜਲੀ ਦੀ ਵੈਰਿੰਗ ਸੜ ਕੇ ਸੁਆਹ ਹੋ ਗਈ ਤੇ ਘਰ 'ਚ ਲੱਗੇ ਸਾਰੇ ਬਿਜਲੀ ਦੇ ਉਪਕਰਨ ਵੀ ਸੜ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਬਾਜ ਸਿੰਘ ਨੇ ਦੱਸਿਆ ਕਿ ਤੇਜ਼ ਬਾਰਿਸ਼ ਹੋਣ ਕਾਰਨ ਉਹ ਪਰਿਵਾਰ ਸਮੇਤ ਘਰ ਦੇ ਥੱਲੇ ਵਾਲੇ ਪੋਰਸ਼ਨ 'ਚ ਬੈਠੇ ਹੋਏ ਸਨ। ਅਚਾਨਕ ਇਕ ਦਮ ਬਹੁਤ ਤੇਜ਼ ਬਿਜਲੀ ਡਿੱਗਣ ਦੀ ਅਵਾਜ਼ ਆਈ ਤੇ ਦੇਖਿਆ ਅਤੇ ਵੇਖਦੇ ਹੀ ਵੇਖਦੇ ਓਨ੍ਹਾਂ ਦੇ ਘਰ ਉਹ 'ਚ ਲੱਗੇ ਬਿਜਲੀ ਦੇ ਉਪਕਰਨ ਸੜ ਕੇ ਸਵਾਹ ਹੋ ਗਏ। ਭਾਵੇਂ ਬਿਜਲੀ ਡਿਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਪਰ ਘਰ ਵਿਚ ਲੱਗੇ ਏ.ਸੀ., ਟੀ.ਵੀ., ਫਰਿਜ਼, ਇੰਵੇਰਟਰ ਸਣੇ ਸਾਰੇ ਬਿਜਲੀ ਦੇ ਉਪਕਰਨ ਸੜ ਗਏ। ਜਿਸ ਨਾਲ ਓਨ੍ਹਾਂ ਦੇ ਘਰ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਮਕਾਨ ਦੇ ਲੇਂਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਖ਼ਬਰ ਪੜ੍ਹੋ- ਟੈਸਟ ਮੈਚ ਰੱਦ ਹੋਣ 'ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ 'ਚ ਆਉਣਾ ਨਿਰਾਸ਼ਾਜਨਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।