ਵਿਧਾਨ ਸਭਾ 'ਚ CM ਮਾਨ ਦੇ ਭਾਸ਼ਣ ਦੌਰਾਨ ਭਖਿਆ ਮਾਹੌਲ, ਸੁਖਪਾਲ ਖਹਿਰਾ ਨੂੰ ਬਾਹਰ ਕੱਢਿਆ, ਸਦਨ 'ਚ ਪਿਆ ਰੌਲਾ

Tuesday, Dec 30, 2025 - 04:26 PM (IST)

ਵਿਧਾਨ ਸਭਾ 'ਚ CM ਮਾਨ ਦੇ ਭਾਸ਼ਣ ਦੌਰਾਨ ਭਖਿਆ ਮਾਹੌਲ, ਸੁਖਪਾਲ ਖਹਿਰਾ ਨੂੰ ਬਾਹਰ ਕੱਢਿਆ, ਸਦਨ 'ਚ ਪਿਆ ਰੌਲਾ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਮਨਰੇਗਾ 'ਚ ਕੀਤੇ ਗਏ ਬਦਲਾਅ ਦੇ ਵਿਰੋਧ 'ਚ ਪੰਜਾਬ ਵਿਧਾਨ ਸਭਾ 'ਚ ਜਿਵੇਂ ਹੀ ਮੁੱਖ ਮੰਤਰੀ ਮਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਸੁਖਪਾਲ ਖਹਿਰਾ ਵਲੋਂ ਹੰਗਾਮਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਹੰਗਾਮੇ ਮਗਰੋਂ ਸੁਖਪਾਲ ਖਹਿਰਾ ਨੂੰ ਸਦਨ 'ਤੋਂ ਬਾਹਰ ਕੱਢ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੀ ਪਾਰਟੀ ਇਨ੍ਹਾਂ ਨੂੰ ਸਦਨ 'ਚ ਬੋਲਣ ਦਾ ਮੌਕਾ ਨਹੀਂ ਦਿੰਦੀ, ਇਸ ਲਈ ਇਹ ਹੁਣ ਸਾਡੇ 'ਤੇ ਭੜਾਸ ਕੱਢ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਵੱਡੀ ਰਾਹਤ! ਪੜ੍ਹੋ ਪੰਜਾਬ ਕੈਬਨਿਟ ਵਲੋਂ ਲਏ ਗਏ ਵੱਡੇ ਫ਼ੈਸਲੇ (ਵੀਡੀਓ)

ਮੁੱਖ ਮੰਤਰੀ ਨੇ ਸਪੀਕਰ ਸੰਧਵਾਂ ਨੂੰ ਕਿਹਾ ਕਿ ਬੜੇ ਗੰਭੀਰ ਮੁੱਦੇ 'ਤੇ ਬਹਿਸ ਚੱਲ ਰਹੀ ਹੈ ਅਤੇ ਅਜਿਹੇ ਖ਼ੁਰਾਫ਼ਾਤੀਆ ਨੂੰ ਸਦਨ 'ਚੋਂ ਕੱਢਣ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਮਨਰੇਗਾ ਦੇ ਖ਼ਿਲਾਫ਼ ਹੈ ਜਾਂ ਹੱਕ 'ਚ ਹੈ? ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਜੇਕਰ ਮੈਂ ਬੋਲਾਂਗਾ ਤਾਂ ਇਨ੍ਹਾਂ ਦੇ ਭੇਤ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਹ ਮੇਰਾ ਭਾਸ਼ਣ ਡਿਸਟਰਬ ਕਰ ਰਹੇ ਹਨ ਪਰ ਮੈਂ ਇਨ੍ਹਾਂ ਵਰਗਾ ਨਹੀਂ ਹਾਂ ਕਿ ਅਸੀਂ ਪੜ੍ਹਦੇ ਸਾਰ ਹੀ ਕੁਰਸੀਆਂ 'ਤੇ ਬੈਠ ਗਏ।

ਇਹ ਵੀ ਪੜ੍ਹੋ : ਪੰਜਾਬ ਦੀ ਲੇਡੀ ਡਰੱਗ ਅਫ਼ਸਰ ਨੇ ਚਮਕਾਇਆ ਪੂਰੇ ਦੇਸ਼ ਦਾ ਨਾਂ, ਕਾਇਮ ਕੀਤੀ ਵੱਡੀ ਮਿਸਾਲ

ਇਨ੍ਹਾਂ ਨੇ ਇੱਥੇ ਮਜ਼ਾਕ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਚੱਲ ਰਹੇ ਹੋ, ਐਤਕੀਂ ਜਿੰਨੇ ਹੈਗੇ ਓ, ਅਗਲੀ ਵਾਰ ਓਨੇ ਵੀ ਨਹੀਂ ਹੋਣੇ। ਮੁੱਖ ਮੰਤਰੀ ਨੇ ਪਰਗਟ ਸਿੰਘ ਨੂੰ ਕਿਹਾ ਕਿ ਤੁਸੀਂ ਇੱਥੇ ਤਾਂ ਸਾਡੇ ਨਾਲ ਬੈਠਦੇ ਨਹੀਂ, ਫਿਰ ਦਿੱਲੀ ਕੀ ਚੱਲੋਗੇ। ਉਨ੍ਹਾਂ ਕਿਹਾ ਕਿ ਸਾਨੂੰ ਕਹਿੰਦੇ ਹਨ ਕ ਸੈਸ਼ਨ ਲੰਬਾ ਕਰੋ ਪਰ 4 ਘੰਟੇ ਦੇ ਸੈਸ਼ਨ 'ਚ ਤਾਂ ਬੈਠ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਭਾਜਪਾ ਨਾਲ ਰਲੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


author

Babita

Content Editor

Related News