ਲੁਧਿਆਣਾ ''ਚ ਗਰਮੀ ਦਾ ਕਹਿਰ, ਬਾਹਰ ਕਦਮ ਰੱਖਦੇ ਹੀ ਝੁਲਸਣ ਲੱਗੇ ਲੋਕ
Saturday, Apr 30, 2022 - 02:57 PM (IST)
ਲੁਧਿਆਣਾ (ਸਲੂਜਾ) : ਲੁਧਿਆਣਾ ਵਿਚ ਗਰਮੀ ਦਾ ਕਹਿਰ ਇਸ ਸਮੇਂ ਇੰਨਾ ਜ਼ਿਆਦਾ ਹੈ ਕਿ ਲੁਧਿਆਣਵੀ ਘਰੋਂ ਬਾਹਰ ਕਦਮ ਰੱਖਦੇ ਹੀ ਝੁਲਸਣ ਲੱਗੇ ਹਨ। ਸੂਰਜ ਢੱਲਣ ਤੱਕ ਵਾਤਾਵਰਣ ਵਿਚ ਤਪਸ਼ ਇੰਨੀ ਹੁੰਦੀ ਹੈ, ਜਿਵੇਂ ਸਰੀਰ ਦਾ ਸੜ ਰਿਹਾ ਹੋਵੇ। ਲੋਕਾਂ ਦੇ ਸਾਹ ਫੁੱਲਣ ਲੱਗੇ ਅਤੇ ਅੱਖਾਂ ਸੜਨ ਲੱਗੀਆਂ ਹਨ। ਰਾਹਗੀਰਾਂ ਦੀਆਂ ਅੱਖਾਂ ਦਰੱਖਤਾਂ ਦੀ ਛਾਂ ਅਤੇ ਪੀਣ ਵਾਲੇ ਪਾਣੀ ਦੀ ਤਲਾਸ਼ ਵਿਚ ਭਟਕਦੀਆਂ ਨਜ਼ਰ ਆਉਂਦੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 24 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ ਦਾ ਪਾਰਾ 24.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 40 ਫ਼ੀਸਦੀ ਅਤੇ ਸ਼ਾਮ ਨੂੰ ਨਮੀ ਦੀ ਮਾਤਰਾ 11 ਫ਼ੀਸਦੀ ਰਹੀ। ਮੌਸਮ ਮਾਹਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ਵਿਚ ਗਰਮ ਹਵਾਵਾਂ ਚੱਲਣ ਦੇ ਨਾਲ ਮੌਸਮ ਦਾ ਮਿਜਾਜ਼ ਗਰਮ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।