8 ਸਾਲਾਂ ’ਚ ਜੂਨ ਮਹੀਨੇ ਪਹਿਲੀ ਵਾਰ ਪਾਰਾ ਪਹੁੰਚਿਆ 44 ਤੋਂ ਪਾਰ

06/14/2024 1:35:16 PM

ਚੰਡੀਗੜ੍ਹ (ਪਾਲ) : ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਡਿਗਰੀ ਵੱਧ ਸੀ। ਇਸ ਦੇ ਨਾਲ ਹੀ 8 ਸਾਲਾਂ ’ਚ ਇਹ ਪਹਿਲੀ ਵਾਰ ਹੈ, ਜਦੋਂ ਜੂਨ ਮਹੀਨੇ ’ਚ ਇੰਨਾ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ।
ਸਾਲ 2017 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਜੂਨ ਮਹੀਨੇ ’ਚ ਇੰਨਾ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਚੰਡੀਗੜ੍ਹ ਮੌਸਮ ਕੇਂਦਰ ਨੇ ਯੈਲੋ ਅਲਰਟ ਨੂੰ ਬਦਲ ਕੇ 5 ਦਿਨਾਂ ਲਈ ਆਰੈਂਜ ਅਲਰਟ ’ਚ ਕਰ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ 17 ਜੂਨ ਤੱਕ ਸ਼ਹਿਰ ’ਚ 'ਲੂ' ਦੀ ਸਥਿਤੀ ਬਣੀ ਰਹੇਗੀ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਚੰਡੀਗੜ੍ਹ ਹੀ ਨਹੀਂ, ਸਗੋਂ ਪੰਜਾਬ ਤੇ ਹਰਿਆਣਾ ’ਚ ਵੀ ਇਹੋ ਜਿਹੇ ਹਾਲਾਤ ਹਨ, ਜੋ ਕੁੱਝ ਦਿਨਾਂ ਤੱਕ ਜਾਰੀ ਰਹਿਣ ਵਾਲੇ ਹਨ।
ਚੰਡੀਗੜ੍ਹ ਹਵਾਈ ਅੱਡੇ ਦਾ ਤਾਪਮਾਨ ਪਹੁੰਚਿਆ ਆਫ ਟਾਈਮ ਰਿਕਾਰਡ ’ਤੇ
ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਦਰਜ ਕੀਤਾ ਗਿਆ। ਬੀਤੀ ਰਾਤ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਆਮ ਨਾਲੋਂ 2 ਡਿਗਰੀ ਵੱਧ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਹਵਾਈ ਅੱਡੇ ’ਤੇ ਵੱਧ ਤੋਂ ਵੱਧ ਤਾਪਮਾਨ 45.6 ਤੱਕ ਪਹੁੰਚ ਗਿਆ। ਇਹ ਤੀਜੀ ਵਾਰ ਹੈ, ਜਦੋਂ ਜੂਨ ਮਹੀਨੇ ’ਚ ਇੰਨਾ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ’ਤੇ ਸਾਲ 1995 ’ਚ ਆਲ ਟਾਈਮ ਰਿਕਾਰਡ 45.6 ਡਿਗਰੀ ਸੀ। ਉਸ ਤੋਂ ਬਾਅਦ ਸਾਲ 2012 ਤੇ ਵੀਰਵਾਰ 13 ਜੂਨ ਨੂੰ ਹੁਣ ਤੱਕ 45.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
 


Babita

Content Editor

Related News